ਵਿਦੇਸ਼ ਗਏ ਨੌਜਵਾਨ ਦੀ ਝੀਲ ''ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

06/08/2024 6:37:06 PM

ਚੌਕ ਮਹਿਤਾ (ਪਾਲ)-ਸਥਾਨਕ ਕਸਬੇ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ’ਚ ਮੌਤ ਹੋ ਗਈ। ਇਲਾਕੇ ਦੀ ਸੀਨੀਅਰ ਕਾਂਗਰਸੀ ਯੂਥ ਆਗੂ ਇੰਦਰਜੀਤ ਸਿੰਘ ਕਾਕੂ ਰੰਧਾਵਾ ਦਾ ਭਤੀਜਾ ਤੇ ਸਵ. ਜੋਗਿੰਦਰ ਸਿੰਘ ਰੰਧਾਵਾ ਦਾ ਸਪੁੱਤਰ ਨਮਨਪ੍ਰੀਤ ਸਿੰਘ ਰੰਧਾਵਾ (22 ਸਾਲ) ਸਟੱਡੀ ਵੀਜ਼ੇ ’ਤੇ ਕਰੀਬ ਪਿਛਲੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਰਹਿ ਰਿਹਾ ਸੀ, ਪਰ ਬੀਤੀਂ 29 ਫਰਵਰੀ ਤੋਂ ਉਹ ਲਾਪਤਾ ਸੀ ਤੇ ਬਹੁਤ ਖੋਜ ਪੜਤਾਲ ਕਰਨ ਤੋਂ ਬਾਅਦ ਵੀ ਕੁਝ ਪਤਾ ਨਾ ਚੱਲ ਸਕਿਆ ਸੀ।

ਇਹ ਵੀ ਪੜ੍ਹੋ- ਪੈਰ 'ਤੇ ਮੋਟਰਸਾਈਕਲ ਚੜ੍ਹਾਉਣ 'ਤੇ ਛਿੜਿਆ ਵਿਵਾਦ, ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਲਾਪਤਾ ਨਮਨ ਦੀ ਪੁਲਸ ਵੱਲੋਂ ਭਾਲ ਲਗਾਤਾਰ ਜਾਰੀ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਪੁਲਸ ਨੂੰ ਉੱਥੇ ਕਿਸੇ ਝੀਲ ’ਚ ਇਕ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਨਮਨਪ੍ਰੀਤ ਵਜੋਂ ਕੀਤੀ ਗਈ ਹੈ। ਇਸ ਮੌਤ ਦਾ ਅਸਲ ਕਾਰਨ ਕੀ ਹੈ,ਇਸ ਬਾਰੇ ਪਰਿਵਾਰ ਨੂੰ ਅਜੇ ਕੁਝ ਪਤਾ ਨਹੀਂ ਚੱਲ ਸਕਿਆ। ਰੰਧਾਵਾ ਪਰਿਵਾਰ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਕਾਰਨ ਪੂਰਾ ਇਲਾਕਾ ਸ਼ੋਕਗ੍ਰਸਤ ਹੈ।

ਇਹ ਵੀ ਪੜ੍ਹੋ- ਪਠਾਨਕੋਟ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦਾ ਕਤਲ, ਘਟਨਾ cctv 'ਚ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News