ਕੰਧ ਪਾੜ ਕੇ ਚੋਰ ਲੈ ਗਏ ਵੈਲਡਿੰਗ ਦਾ ਸਾਮਾਨ, 40 ਹਜ਼ਾਰ ਦਾ ਹੋਇਆ ਨੁਕਸਾਨ

Tuesday, Oct 31, 2017 - 12:44 AM (IST)

ਕਾਦੀਆਂ,  (ਲੁਕਮਾਨ)-  ਕਾਦੀਆਂ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਣਾ ਜਾਰੀ ਹੈ। ਬੀਤੀ ਰਾਤ ਫ਼ਜ਼ਲੇ ਉਮਰ ਪਿੰ੍ਰਟਿੰਗ ਪ੍ਰੈੱਸ ਦੇ ਨੇੜੇ ਸਥਿਤ ਇਕ ਵੈਲਡਿੰਗ ਅਤੇ ਇਕ ਸ਼ਟਰਿੰਗ ਦੀ ਦੁਕਾਨ 'ਚ ਚੋਰਾਂ ਵੱਲੋਂ ਕੰਧ ਪਾੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨੰਗਲ ਬਾਗ਼ਬਾਨਾਂ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਵੇਰੇ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਵੇਖਿਆ ਕਿ ਉਸ ਦੀਆਂ ਦੋ ਦੁਕਾਨਾਂ ਜਿਸ ਵਿਚ ਇਕ ਸ਼ਟਰਿੰਗ ਦੀ ਅਤੇ ਇਕ ਵੈਲਡਿੰਗ ਦੀ ਦੁਕਾਨ ਹੈ, ਨੂੰ ਚੋਰਾਂ ਨੇ ਕੰਧ ਪਾੜ੍ਹ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਕੀਮਤੀ ਸਾਮਾਨ ਤੋਂ ਇਲਾਵਾ ਗਰਾਂਈਡਰ, ਗਰਿੱਲਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 40 ਹਜ਼ਾਰ ਰੁਪਏ ਤੋਂ ਵੱਧ ਦਾ ਸਾਮਾਨ ਚੋਰੀ ਹੋਇਆ ਹੈ। ਇਸ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਇਸੇ ਤਰ੍ਹਾਂ ਸਾਬਕਾ ਸਰਪੰਚ ਇਕਬਾਲ ਸਿੰਘ ਦੇ ਭਰਾ ਦੀ ਨੰਗਲ ਬਾਗ਼ਬਾਨਾਂ ਤੋਂ ਦੋ ਮੱਝਾਂ ਵੀ ਚੋਰੀ ਹੋਣ ਦਾ ਸਮਾਚਾਰ ਹੈ। ਹੁਣ ਤੱਕ ਕਾਦੀਆਂ ਸ਼ਹਿਰ 'ਚ ਲੱਖਾਂ ਰੁਪਏ ਦੀ ਚੋਰੀ ਹੋ ਚੁੱਕੀ ਹੈ।


Related News