ਸਾਉਣ ਦੀ ਬੂੰਦਾਬਾਂਦੀ ਨੇ ਦੂਜੇ ਦਿਨ ਵੀ ਦਿੱਤੀ ਹੁੰਮਸ ਤੋਂ ਰਾਹਤ

Wednesday, Jul 23, 2025 - 12:26 PM (IST)

ਸਾਉਣ ਦੀ ਬੂੰਦਾਬਾਂਦੀ ਨੇ ਦੂਜੇ ਦਿਨ ਵੀ ਦਿੱਤੀ ਹੁੰਮਸ ਤੋਂ ਰਾਹਤ

ਚੰਡੀਗੜ੍ਹ (ਰੋਹਾਲ) : ਐਤਵਾਰ ਰਾਤ ਤੋਂ ਹੋ ਰਹੀ ਬੂੰਦਾਬਾਂਦੀ ਨੇ ਲਗਾਤਾਰ ਦੂਜੇ ਦਿਨ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਦਿੱਤੀ ਤੇ ਪਾਰਾ 30 ਡਿਗਰੀ ਤੋਂ ਹੇਠਾਂ ਰੱਖਿਆ। ਬੂੰਦਾਬਾਂਦੀ ਮੰਗਲਵਾਰ ਨੂੰ ਵੀ ਜਾਰੀ ਰਹੀ। ਸੋਮਵਾਰ ਰਾਤ ਨੂੰ ਸ਼ਹਿਰ ’ਚ 10.3 ਮਿਲੀਮੀਟਰ ਤੇ ਮੰਗਲਵਾਰ ਦੁਪਹਿਰ ਨੂੰ 1.4 ਮਿਲੀਮੀਟਰ ਬਰਸੇ ਪਾਣੀ ਕਾਰਨ ਤਾਪਮਾਨ ’ਚ ਵਾਧਾ ਨਹੀਂ ਹੋਇਆ।

ਸ਼ਹਿਰ ’ਚ ਨਮੀ ਦੀ ਮਾਤਰਾ 90 ਫ਼ੀਸਦੀ ਹੋਣ ਦੇ ਬਾਵਜੂਦ ਠੰਢੇ ਮੌਸਮ ਨੇ ਹੁੰਮਸ ਦਾ ਅਹਿਸਾਸ ਵੀ ਬੇਹੱਦ ਘੱਟ ਬਣਾਈ ਰੱਖਿਆ। ਬਾਰਸ਼ ਕਾਰਨ ਰਾਤ ਦਾ ਤਾਪਮਾਨ ਵੀ 25 ਡਿਗਰੀ ਤੋਂ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਨੂੰ ਅਜਿਹੀ ਬਾਰਸ਼ ਦਾ ਇਕ-ਅੱਧਾ ਸਪੈੱਲ ਆਵੇਗਾ। ਇਸ ਤੋਂ ਬਾਅਦ ਕੁਝ ਦਿਨਾਂ ਲਈ ਬਾਰਸ਼ ਘੱਟ ਹੋਵੇਗੀ ਪਰ 28 ਜੁਲਾਈ ਤੋਂ ਦੁਬਾਰਾ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ।


author

Babita

Content Editor

Related News