ਹੁਣ ਵਟਸਐਪ ''ਤੇ ਮੈਸੇਜ ਕਰ ਕੇ ਵੀ ਜਾਣ ਸਕੋਗੇ ਆਪਣੀ ਟਰੇਨ ਦੀ ਸਹੀ ਸਥਿਤੀ

Monday, Dec 04, 2017 - 07:25 AM (IST)

ਹੁਣ ਵਟਸਐਪ ''ਤੇ ਮੈਸੇਜ ਕਰ ਕੇ ਵੀ ਜਾਣ ਸਕੋਗੇ ਆਪਣੀ ਟਰੇਨ ਦੀ ਸਹੀ ਸਥਿਤੀ

ਜਲੰਧਰ, (ਗੁਲਸ਼ਨ)- ਰੇਲ ਯਾਤਰੀਆਂ ਲਈ ਇਕ ਚੰਗੀ ਖਬਰ ਹੈ ਕਿ ਹੁਣ ਤੁਹਾਨੂੰ ਟਰੇਨਾਂ ਦੀ ਸਥਿਤੀ ਜਾਣਨ ਲਈ ਮੋਬਾਇਲ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਹੁਣ ਤੁਸੀਂ ਵਟਸਐਪ 'ਤੇ ਇਕ ਮੈਸੇਜ ਕਰ ਕੇ ਵੀ ਆਪਣੀ ਟਰੇਨ ਦੀ ਸਹੀ ਸਥਿਤੀ ਜਾਣ ਸਕੋਗੇ। ਜ਼ਿਕਰਯੋਗ ਹੈ ਕਿ ਧੁੰਦ ਦੇ ਮੌਸਮ ਵਿਚ ਲਗਭਗ ਸਾਰੀਆਂ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ। ਅਜਿਹੇ ਵਿਚ ਰੇਲ ਸਫਰ ਕਰਨ ਵਾਲੇ ਯਾਤਰੀਆਂ ਨੂੰ ਟਰੇਨ ਦੀ ਸਹੀ ਜਾਣਕਾਰੀ ਲਈ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ। 
ਹੁਣ ਰੇਲਵੇ ਨੇ ਇਕ ਵਟਸਐਪ ਨੰਬਰ 7349389104 ਜਾਰੀ ਕੀਤਾ ਹੈ, ਜਿਸ ਨੂੰ ਯਾਤਰੀ ਆਪਣੇ ਮੋਬਾਇਲ ਵਿਚ 'ਲਾਇਵ ਟਰੇਨ ਸਟੇਟਸ' ਦੇ ਨਾਂ 'ਤੇ ਸੇਵ ਕਰ ਸਕਦੇ ਹਨ। ਯਾਤਰੀ ਨੂੰ ਇਸ ਵਟਸਐਪ ਨੰਬਰ 'ਤੇ ਆਪਣੀ ਟਰੇਨ ਦਾ ਨੰਬਰ ਭੇਜਣਾ ਹੈ। ਕੁਝ ਦੇਰ ਬਾਅਦ ਹੀ ਇਕ ਮੈਸੇਜ ਆਵੇਗਾ, ਜਿਸ ਵਿਚ ਤੁਹਾਡੀ ਟਰੇਨ ਦੀ ਸਹੀ ਸਥਿਤੀ ਲਿਖੀ ਹੋਵੇਗੀ। ਜ਼ਿਕਰਯੋਗ ਹੈ ਕਿ ਅੱਜਕਲ ਵਟਸਐਪ ਇਕ ਮਸ਼ਹੂਰ ਫੀਚਰ ਹੈ। ਇਸ ਨੂੰ ਹਰ ਕੋਈ ਵਰਤ ਰਿਹਾ ਹੈ। ਇਸ ਲਈ ਰੇਲਵੇ ਨੇ ਵੀ ਇਸ ਰਾਹੀਂ ਯਾਤਰੀਆਂ ਨੂੰ ਇਕ ਨਵੀਂ ਸਹੂਲਤ ਦਿੱਤੀ ਹੈ।


Related News