ਮੋਹਾਲੀ : ਹੜ੍ਹਾਂ ਕਾਰਨ 10 ਦਿਨ ਲੇਟ ਮਿਲਣਗੇ ਪਾਣੀ ਦੇ ਬਿੱਲ

Saturday, Sep 07, 2019 - 02:48 PM (IST)

ਮੋਹਾਲੀ : ਹੜ੍ਹਾਂ ਕਾਰਨ 10 ਦਿਨ ਲੇਟ ਮਿਲਣਗੇ ਪਾਣੀ ਦੇ ਬਿੱਲ

ਮੋਹਾਲੀ (ਨਿਆਮੀਆਂ) : ਮੋਹਾਲੀ ਸ਼ਹਿਰ ਦੇ ਵਸਨੀਕਾਂ ਨੂੰ ਇਸ ਵਾਰੀ ਪਾਣੀ ਅਤੇ ਸੀਵਰੇਜ਼ ਦੇ ਬਿੱਲ ਕੁਝ ਦਿਨ ਅਟਕ ਕੇ ਮਿਲਣਗੇ। ਇਸ ਦਾ ਕਾਰਨ ਹੜ੍ਹਾਂ ਨੂੰ ਦੱਸਿਆ ਜਾ ਰਿਹਾ ਹੈ। ਅਸਲ 'ਚ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਛਪਾਈ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਇਨਫਾਰਮੇਸ਼ਨ ਤਕਨਾਲੋਜੀ, ਬੜਾ ਫੁੱਲ, ਬਿਰਲਾ ਫਾਰਮਜ਼, ਨੇੜੇ ਆਈ. ਆਈ. ਟੀ. ਰੋਪੜ ਵਲੋਂ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਹੜ੍ਹਾਂ ਕਾਰਨ ਪਾਣੀ ਇੰਸਟੀਚਿਊਟ 'ਚ ਵੀ ਆ ਗਿਆ ਸੀ, ਜਿਸ ਕਰਕੇ ਮਸ਼ੀਨਾਂ ਪ੍ਰਭਾਵਿਤ ਹੋ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਸੈਨੀਟੇਸ਼ਨ ਮੰਡਲ 2 ਦੇ ਕਾਰਜਕਾਰੀ ਇੰਜੀਨੀਅਰ ਅਨਿਲ ਕੁਮਾਰ ਨੇ ਦੱਸਿਆ ਕਿ ਇੰਸਟੀਚਿਊਟ ਵਿਖੇ ਪਿਛਲੇ ਸਮੇਂ ਦੌਰਾਨ ਹੜ੍ਹ ਦਾ ਪਣੀ ਆਉਣ ਕਾਰਨ ਮੋਹਾਲੀ ਸ਼ਹਿਰ ਦੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਛਪਾਈ 7 ਤੋਂ 10 ਦਿਨਾਂ ਤੱਕ ਲੇਟ ਹੋ ਸਕਦੀ ਹੈ। ਉਨ੍ਹਾਂ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੁਦਰਤੀ ਆਫਤ ਕਾਰਨ ਬਿੱਲਾਂ 'ਚ ਹੋਈ ਦੇਰੀ ਲਈ ਵਿਭਾਗ ਨੂੰ ਸਹਿਯੋਗ ਦੇਣ।


author

Babita

Content Editor

Related News