ਦੁਖਦ ਘਟਨਾ, ਖੇਤ ਪਾਣੀ ਡੁੱਬਦਾ ਦੇਖ ਦਿਲ ਛੱਡ ਬੈਠਾ ਕਿਸਾਨ, ਪਲਾਂ ''ਚ ਨਿਕਲੇ ਸਾਹ
Saturday, Sep 06, 2025 - 06:08 PM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : ਸਬ ਡਵੀਜ਼ਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿਚ ਪਾਣੀ ਵਧਣ ਨਾਲ ਕਿਨਾਰੇ ਨੂੰ ਖੋਰਾ ਲੱਗਿਆ ਵੇਖਿਆ ਤਾਂ ਅਚਾਨਕ ਦਹਿਲ ਜਾਣ ਕਰਨ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮੋਹਨ ਲਾਲ (45) ਪੁੱਤਰ ਲਾਲ ਸਿੰਘ ਇਕ ਛੋਟਾ ਕਿਸਾਨ ਸੀ। ਉਸ ਨੇ ਘੱਗਰ ਕਿਨਾਰੇ ਜ਼ਮੀਨ ਨਾਲ ਲੱਗਦੀ ਹੋਰ ਸੱਤ ਅੱਠ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ। ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਵਿਚ ਪਾਣੀ ਵੱਧਦੇ ਰਹਿਣ ਕਾਰਨ ਉਹ ਕਿਨਾਰਿਆਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਜਾਗ ਰਿਹਾ ਸੀ ਜਦੋਂ ਉਸ ਨੇ ਅੱਜ ਸਵੇਰੇ ਖੇਤ ਦਾ ਕਿਨਾਰਾ ਰੁੜਦਾ ਵੇਖਿਆ ਤਾਂ ਉਹ ਦਹਿਲ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਨਦੀ ਦੇ ਠਾਠਾਂ ਮਾਰਦੇ ਪਾਣੇ ਵਿਚ ਰੁੜ੍ਹੇ 5 ਬੱਚੇ
ਮੋਹਨ ਲਾਲ ਆਪਣੇ ਪਿੱਛੇ ਪਤਨੀ ਤੇ ਚਾਰ ਬੱਚੇ ਛੱਡ ਗਿਆ ਹੈ। ਸਮਾਜ ਸੇਵੀ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਇਹ ਕੁਦਰਤੀ ਮੌਤ ਨਹੀਂ ਸਗੋਂ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦੇ ਡਰ ਕਾਰਨ ਮੌਤ ਹੋਈ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ, ਵੱਡੀ ਕਾਰਵਾਈ ਦੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e