ਸੁਖਬੀਰ ਬਾਦਲ ਨੇ ਹਲਕਾ ਸ਼ੁਤਰਾਣਾ ''ਚ ਘੱਗਰ ਦਾ ਕੀਤਾ ਦੌਰਾ
Friday, Sep 05, 2025 - 05:36 PM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਸ਼ੁਤਰਾਣਾ 'ਚ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਂਵਾਂ ਸੁਣਦੇ ਹੋਏ ਪਿੰਡ ਤੇਈਪੁਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ 3 ਲੱਖ ਰੁਪਏ ਅਤੇ 9 ਹਜ਼ਾਰ ਲੀਟਰ ਡੀਜ਼ਲ ਦੇ ਕੇ ਲੋਕਾਂ ਦਾ ਸਾਥ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ "ਤੇ ਇਸ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਲਈ ਲੋਕਾਂ ਨੇ ਖ਼ੁਦ ਪੈਸੇ ਇਕੱਠੇ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਅੱਜ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਉ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬੰਨ੍ਹ 'ਤੇ ਪੰਹੁਚ ਕੇ ਜਾਇਜ਼ਾ ਲਿਆ ਅਤੇ ਲੋਕਾਂ ਦੀ ਮੱਦਦ ਕਰਦੇ ਹੋਏ 3 ਲੱਖ ਰੁਪਏ 9 ਹਜ਼ਾਰ ਲੀਟਰ ਡੀਜ਼ਲ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸ ਨਾਜ਼ੁਕ ਸਥਿਤੀ ਵਿਚ ਵੀ ਲੋਕਾਂ ਨਾਲ ਨਹੀਂ ਖੜੀ। ਬਾਦਲ ਨੇ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਘੱਗਰ ਰੂਪੀ ਦੈਂਤ ਦਾ ਪੱਕਾ ਪ੍ਰਬੰਧ ਕਰਕੇ ਇਸ ਸਮੱਸਿਆ ਨੂੰ ਸਦਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਅਕਾਲੀ ਆਗੂ ਵਰਕਰ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਜਗਮੀਤ ਸਿੰਘ ਹਰਿਆਉ, ਗੁਰਦੀਪ ਸਿੰਘ ਖਾਗ , ਗੁਰਬਚਨ ਸਿੰਘ ਮੋਲਵੀਵਾਲਾ, ਲਖਵਿੰਦਰ ਸਿੰਘ ਮੋਲਵੀਵਾਲਾ, ਅਕਾਲੀ ਆਗੂ ਅਜੈਬ ਸਿੰਘ ਮੱਲੀ, ਜੋਗਿੰਦਰ ਸਿੰਘ ਬਾਵਾ, ਸੁਖਜੀਤ ਸਿੰਘ ਬਕਰਾਹਾ, ਮਹਿਲ ਸਿੰਘ ਗਲੌਲੀ, ਗੁਰਨਾਮ ਸਿੰਘ ਵੜੈਚ, ਜਸਕਰਨ ਸਿੰਘ ਗਲੌਲੀ, ਜਰਨੈਲ ਸਿੰਘ ਸ਼ੁਤਰਾਣਾ, ਸਤਨਾਮ ਸਿੰਘ ਸ਼ੁਤਰਾਣਾ, ਕਿੱਕਰ ਸਿੰਘ ਨੂਰਪੁਰ, ਜਸਪਾਲ ਸਿੰਘ ਨੂਰਪੁਰ, ਤੇਜਵੀਰ ਖਾਗ, ਹਨੀ ਸਿੰਧੂ, ਦਵਿੰਦਰ ਗੋਗੀ, ਹਰਦੀਪ ਸਿੰਘ ਖਾਗ, ਰਸਪਾਲ ਸਿੰਘ ਨਿਆਲ ਗੱਜਣ ਸਿੰਘ ਹਰਿਆਉ ਆਦਿ ਆਗੂ ਮੌਜੂਦ ਹਨ।