ਘੱਗਰ ''ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ, ਹੋਰ ਵਧਿਆ ਹੜ੍ਹਾਂ ਦਾ ਖ਼ਤਰਾ
Wednesday, Sep 03, 2025 - 04:52 PM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 748.7 ਫੁੱਟ ਤੋਂ ਉੱਪਰ ਟੱਪ ਗਿਆ ਹੈ, ਜਿਹੜਾ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ ਕਰੀਬ 1 ਫੁੱਟ ਉੱਤੇ ਵਗਣ ਲੱਗਾ ਹੈ। ਇਸ ਨਾਲ ਇਲਾਕੇ ਲਈ ਖ਼ਤਰੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਖ਼ਬਰ ਲਿਖੇ ਜਾਣ ਵੇਲੇ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ-460 ਉਤੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 748.7 ਫੁੱਟ 12,725 ਕਿਊਸਿਕ ਚੱਲ ਰਿਹਾ ਸੀ। ਜੋ ਕਿ ਸਾਰਾ ਦਿਨ ਥੋੜ੍ਹਾ-ਥੋੜ੍ਹਾ ਕਰਕੇ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਨ੍ਹਾਂ ਅਦਾਰਿਆਂ ਵਿਚ ਕੀਤੀਆਂ ਛੁੱਟੀਆਂ, ਹੜ੍ਹਾਂ ਕਾਰਣ ਲਿਆ ਗਿਆ ਫ਼ੈਸਲਾ
ਇਸ ਵੇਲੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਕਰਕੇ ਸਬ-ਡਵੀਜ਼ਨ ਮੂਨਕ ਅਤੇ ਸਬ-ਡਵੀਜ਼ਨ ਪਾਤੜਾਂ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਡੇਰਾ ਬਾਬਾ ਮੁਰਾਦ ਸ਼ਾਹ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e