ਮਹਾਨ ਸ਼ਬਦ ਕੋਸ਼ ਬੇਅਦਬੀ ਮਾਮਲੇ ''ਚ ਵੱਡੀ ਕਾਰਵਾਈ, PU ਦੇ ਵਾਈਸ ਚਾਂਸਲਰ ਸਣੇ ਪੰਜ ''ਤੇ ਮਾਮਲਾ ਦਰਜ
Friday, Aug 29, 2025 - 03:54 PM (IST)

ਪਟਿਆਲਾ (ਬਲਜਿੰਦਰ) : ਮਹਾਨ ਸ਼ਬਦ ਕੋਸ਼ ਨੂੰ ਮਿੱਟੀ ਵਿਚ ਦੱਬਣ ਦੇ ਮਾਮਲੇ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਸਮੇਤ ਪੰਜ ਵਿਅਕਤੀਆਂ ਖ਼ਿਲਾਫ ਥਾਣਾ ਅਰਬਨ ਸਟੇਟ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ, ਜਸਵਿੰਦਰ ਸਿੰਘ ਡੀਨ ਅਕੈਡਮਿਕ ਜਸਵਿੰਦਰ ਸਿੰਘ ਡਾਕਟਰ ਦਵਿੰਦਰ ਸਿੰਘ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹਰਜਿੰਦਰ ਪਾਲ ਸਿੰਘ ਇੰਚਾਰਜ ਪਬਲਿਕਸ਼ਨ ਬਿਊਰੋ ਸ਼ਾਮਲ ਹਨ। ਪੁਲਸ ਨੇ ਮਨਵਿੰਦਰ ਸਿੰਘ ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਪੜ੍ਹੋ ਨਵੀਂ ਅਪਡੇਟ
ਉਕਤ ਵਿਦਿਆਰਥੀਆਂ ਨੇ ਦੋਸ਼ ਲਗਾਇਆ ਸੀ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਨਾਮਜ਼ਦ ਕਮੇਟੀ ਨੇ ਇਕ ਸਾਜ਼ਿਸ ਦੇ ਤਹਿਤ ਪੋਥੀਆਂ ਨੂੰ ਬਿਨਾਂ ਮਰਿਆਦਾ ਅਤੇ ਸਤਿਕਾਰ ਦੇ ਪੰਜਾਬੀ ਯੂਨੀਵਰਸਿਟੀ ਦੇ ਕੈਂਪ ਦੇ ਬਾਗਵਾਨੀ ਵਿਭਾਗ ਦੇ ਅੰਦਰ ਟੋਏ ਪੁੱਟ ਕੇ ਗੁਰ ਸ਼ਬਦ ਰਤਨਾ ਕਰ ਮਹਾਨ ਕੋਸ਼ ਨੂੰ ਪੈਰਾਂ ਵਿਚ ਲਤਾੜਦੇ ਹੋਏ ਡੂੰਘੇ ਟੋਏ ਵਿਚ ਪਾਣੀ ਭਰ ਕੇ ਬੇਅਦਬੀ ਕੀਤੀ ਗਈ। ਇੱਥੇ ਇਹ ਦੱਸਣ ਯੋਗ ਹੈ ਕਿ ਇਸ ਮਾਮਲੇ ਵਿਚ ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਵਿਚ ਕਈ ਰਾਜਨੀਤਿਕ ਨੇਤਾਵਾਂ ਨੇ ਵੀ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਦੇਖੋ ਬਦਲੀਆਂ ਦੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e