ਭਾਰੀ ਮੀਂਹ ਕਾਰਣ ਪੰਜਾਬ ਦਾ ਇਹ ਹਾਈਵੇਅ ਕੁਝ ਦਿਨਾਂ ਲਈ ਬੰਦ!
Monday, Sep 01, 2025 - 01:21 PM (IST)

ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਲਗਾਤਾਰ ਬਾਰਿਸ਼ ਕਾਰਨ ਦੌਲਤਪੁਰ ਵਿਖੇ ਵੱਡੀ ਨਦੀ 'ਤੇ ਬਣਿਆ ਅਸਥਾਈ ਡਾਇਵਰਜ਼ਨ (ਹਾਈਵੇਅ) ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਕਾਰਜਕਾਰੀ ਇੰਜੀਨੀਅਰ (ਸਿਵਲ) ਪੰਜਾਬ ਮੰਡੀ ਬੋਰਡ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾਇਵਰਜ਼ਨ ਦੀ ਮਿੱਟੀ ਨਰਮ ਅਤੇ ਅਸਥਿਰ ਹੋ ਗਈ ਹੈ, ਜਿਸ ਨਾਲ ਯਾਤਰੀਆਂ ਲਈ ਸੁਰੱਖਿਆ ਜ਼ੋਖਮ ਪੈਦਾ ਹੋ ਗਿਆ ਹੈ। ਇਸ ਲਈ ਜਨਤਕ ਸੁਰੱਖਿਆ ਦੇ ਹਿੱਤ ਵਿਚ ਡਾਇਵਰਜ਼ਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ ਜਦੋਂ ਤੱਕ ਬਾਰਿਸ਼ ਘੱਟ ਨਹੀਂ ਜਾਂਦੀ ਅਤੇ ਹਾਲਾਤ ਸਥਿਰ ਨਹੀਂ ਹੋ ਜਾਂਦੇ, ਜਿਸ ਵਿਚ ਲਗਭਗ 4-5 ਦਿਨ ਲੱਗਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਅਲਰਟ ਦੇ ਨਾਲ-ਨਾਲ ਜਾਰੀ ਹੋਈ ਐਡਵਾਈਜ਼ਰੀ
ਉਨ੍ਹਾਂ ਨੇ ਇਸ ਰਸਤੇ ਵਿਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲਵੇਂ ਰਸਤੇ ਅਰਬਨ ਅਸਟੇਟ ਫੇਜ਼-2, ਸਾਧੂ ਬੇਲਾ ਰੋਡ, ਮਹਿਮੂਦਪੁਰ ਅਰਾਈਆਂ, ਦੌਲਤਪੁਰ ਰਾਹੀਂ ਦੌਲਤਪੁਰ ਜਾਣ ਵਾਲੇ ਰਸਤੇ ਦੀ ਵਰਤੋਂ ਕਰਨ। ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਸਹਿਯੋਗ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਤੋਂ ਬਾਅਦ ਹੁਣ ਕਾਲਜਾਂ/ਯੂਨੀਵਰਸਿਟੀਆਂ 'ਚ ਵੀ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e