ਪੰਜਾਬ 'ਚ ਵੱਡਾ ਹਾਦਸਾ, ਨਦੀ ਦੇ ਠਾਠਾਂ ਮਾਰਦੇ ਪਾਣੇ ਵਿਚ ਰੁੜ੍ਹੇ 5 ਬੱਚੇ
Saturday, Sep 06, 2025 - 05:37 PM (IST)

ਪਟਿਆਲਾ (ਸੁਖਦੀਪ ਸਿੰਘ ਮਾਨ) : ਪਟਿਆਲਾ ਜ਼ਿਲ੍ਹੇ ਦੇ ਬਾਰਡਰ 'ਤੇ ਲੱਗਦੇ ਪਿੰਡ ਅਹਿਰੂ ਖੁਰਦ ਦੇ 5 ਬੱਚੇ ਟਾਂਗਰੀ ਨਦੀ ’ਚ ਡੁੱਬ ਗਏ, ਜਿਨ੍ਹਾਂ ਵਿਚੋਂ ਚਾਰ ਨੂੰ ਬਚਾਅ ਲਿਆ ਗਿਆ ਹੈ ਜਦਕਿ ਇਕ ਬੱਚਾ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਟਾਂਗਰੀ ਨਦੀ 'ਤੇ ਪਾਣੀ ਦੇਖਣ ਲਈ ਗਏ ਸਨ ਕਿ ਅਚਾਨਕ ਇਹ ਬੱਚੇ ਪਾਣੀ ਵਿਚ ਵਹਿ ਗਏ।
ਇਹ ਵੀ ਪੜ੍ਹੋ : ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ, ਵੱਡੀ ਕਾਰਵਾਈ ਦੀ ਤਿਆਰੀ
ਮੁੱਢਲੀ ਜਾਣਕਾਰੀ ਮੁਤਾਬਿਕ ਚਾਰ ਬੱਚਿਆਂ ਨੂੰ ਸਰੁੱਖਿਅਤ ਬਚਾਅ ਲਿਆ ਗਿਆ ਹੈ ਜਦਕਿ ਇਕ ਬੱਚੇ ਦੀ ਭਾਲ ਜਾਰੀ ਹੈ, ਜੋਂ ਕਿ ਅਜੇ ਤੱਕ ਨਹੀਂ ਮਿਲਿਆ। ਇੱਧਰ ਪ੍ਰਸ਼ਾਸਨ ਸਮੇਤ ਹੋਰਨਾ ਪਤਵੰਤਿਆਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪੋ-ਆਪਣੇ ਬੱਚਿਆਂ ਦਾ ਖਿਆਲ ਰੱਖਣ। ਉਨ੍ਹਾਂ ਨੂੰ ਘੱਗਰ ਅਤੇ ਟਾਂਗਰੀ ਨਦੀ ਨੇੜੇ ਨਾ ਜਾਣ ਦੇਣ। ਘੱਗਰ ਵਿਚ ਅਜੇ ਵੀ 15 ਫੁੱਟ ਤੋਂ ਜ਼ਿਆਦਾ ਪਾਣੀ ਚੱਲ ਰਿਹਾ ਹੈ ਜਦਕਿ ਟਾਂਗਰੀ ਨਦੀ ਵਿਚ ਸਾਢੇ 16 ਫੁੱਟ ਤੋਂ ਜ਼ਿਆਦਾ ਪਾਣੀ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਹੋ ਗਿਆ ਵੱਡਾ ਐਲਾਨ, ਛੁੱਟੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e