ਖਨੌਰੀ ਸੈਫਨ ਤੇ ਘੱਗਰ ''ਚ ਪਾਣੀ ਡੇਂਜਰ ਲੈਵਲ ''ਤੇ ਪੁੱਜਾ, ਲੋਕਾਂ ਲਈ ਐਡਵਾਈਜ਼ਰੀ ਜਾਰੀ
Tuesday, Sep 02, 2025 - 01:31 PM (IST)

ਖਨੌਰੀ/ਪਾਤੜਾਂ (ਸੁਖਦੀਪ ਸਿੰਘ ਮਾਨ) : ਸਬ ਡਵੀਜ਼ਨ ਪਾਤੜਾਂ ਦੇ ਨੇੜੇ ਪੈਂਦੇ ਖਨੌਰੀ ਸੈਫਨ ਤੇ ਘੱਗਰ ਵਿਚ ਪਾਣੀ ਦਾ ਪੱਧਰ 12 ਵਜੇ 747.7 ਫੁੱਟ 12,000 ਕਿਊਸਕ ਮਾਪਿਆ ਗਿਆ ਜਦੋਂਕਿ ਡੇਂਜਰ ਲੈਬਲ 748 ਤੋਂ ਮਹਿਜ਼ 000 . 3 ਹੇਠਾਂ ਰਹਿ ਗਿਆ ਹੈ, ਜਿਸ ਕਾਰਨ ਹਲਕਾ ਸ਼ੁਤਰਾਣਾ ਅਤੇ ਲਹਿਰਾਗਾਗਾ ਦੇ ਘੱਗਰ ਨੇੜਲੇ ਪਿੰਡਾਂ ਅੰਦਰ ਲੋਕਾਂ ਨੂੰ ਡਰ ਸਤਾਉਣ ਲੱਗ ਪਿਆ ਹੈ ਕਿਉਂਕਿ ਬੀਤੇ ਕੱਲ੍ਹ ਤੋਂ ਲਗਾਤਾਰ ਪਾਣੀ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ, ਉਪਰੋਂ ਬਰਸਾਤ ਰੁਕਣ ਦਾ ਨਾਂ ਨਹੀਂ ਲੈ ਰਹੀ। ਖਨੌਰੀ ਸੈਫਨ ਉੱਤੇ ਪਾਣੀ ਦੇ ਵੱਧਦੇ ਪੱਧਰ ਕਾਰਨ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਆਖਿਆ ਹੈ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਿਚ 5, 6 ਤੇ 7 ਨੂੰ ਲਗਾਤਾਰ ਤਿੰਨ ਛੁੱਟੀਆਂ
ਦੱਸਣਯੋਗ ਹੈ ਕਿ ਅਗਸਤ ਦੀ ਆਖਰੀ ਸ਼ਾਮ ਖਨੌਰੀ ਸੈਫਨ ਤੇ 744.9 ਪੱਧਰ ਮਾਪਿਆ ਗਿਆ ਸੀ ਪਰ ਅੱਜ ਸਵੇਰੇ 8 ਵਜ਼ੇ ਇਹ 747.7 ਫੁੱਟ ਹੋ ਗਿਆ ਹੈ, ਜਿਹੜਾ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ ਜੇਕਰ ਪਾਣੀ ਦਾ ਫ਼ਲੋ ਹੋਰ ਵਧਿਆ ਤਾਂ ਹਲਕਾ ਸ਼ੁਤਰਾਣਾ ਦੇ ਦਰਜਨਾਂ ਪਿੰਡ ਪ੍ਰਭਾਵਿਤ ਹੋ ਸਕਦੇ ਹਨ, ਇਥੇ ਵੀ ਸਤਰਕ ਰਹਿਣ ਦੀ ਲੋੜ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ, ਸਬੰਧਤ ਟੀਮਾਂ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਹਨ |
ਇਹ ਵੀ ਪੜ੍ਹੋ : ਵਿਧਾਇਕ ਪਠਾਣਮਾਜਰਾ ਪੁਲਸ ਹਿਰਾਸਤ 'ਚੋਂ ਫਰਾਰ, ਚੱਲੀਆਂ ਗੋਲੀਆਂ, ਮੁਲਾਜ਼ਮ ਗੰਭੀਰ ਜ਼ਖਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e