ਚੌਕੀਦਾਰ ਨੇ ਸਪੈਸ਼ਲ ਚਾਈਲਡ ਨਾਲ ਕੀਤੀ ਘਿਨੌਣੀ ਹਰਕਤ
Sunday, Jan 12, 2025 - 04:14 AM (IST)
ਲੁਧਿਆਣਾ (ਰਾਮ) - ਬ੍ਰੇਲ ਭਵਨ ’ਚ ਨਾਬਾਲਗ ਬੱਚਿਆਂ ਨਾਲ ਚੌਕੀਦਾਰ ਨੇ ਘਿਨੌਣੀ ਹਰਕਤ ਕਰਦਿਆਂ ਬਦਫੈਲੀ ਕੀਤੀ। ਬ੍ਰੇਲ ਭਵਨ ਦਾ ਚੌਕੀਦਾਰ ਪਿਛਲੇ 1 ਸਾਲ ਤੋਂ ਨਾਬਾਲਗ ਬੱਚਿਆਂ ਦਾ ਯੋਨ ਸ਼ੋਸ਼ਣ ਕਰ ਰਿਹਾ ਸੀ। ਨਵੰਬਰ 2024 ’ਚ ਬੱਚੇ ਨੇ ਸ਼ੋਸ਼ਣ ਬਾਰੇ ਵਾਰਡਨ ਨੂੰ ਦੱਸਿਆ। ਇਸ ਤੋਂ ਬਾਅਦ ਸੁਪਰਡੈਂਟ ਵੱਲੋਂ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਡੇਢ ਮਹੀਨੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਚੌਕੀਦਾਰ ਖਿਲਾਫ ਜਮਾਲਪੁਰ ਥਾਣੇ ’ਚ ਸ਼ਿਕਾਇਤ ਦਿੱਤੀ ਗਈ।
ਹਾਲ ਦੀ ਘੜੀ ਥਾਣਾ ਜਮਾਲਪੁਰ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਪ੍ਰਭਜੋਤ ਸਿੰਘ (30) ਵਜੋਂ ਹੋਈ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ 3 ਬੱਚਿਆਂ ਨਾਲ ਬਦਫੈਲੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਪ੍ਰਬੰਧਕਾਂ ਵੱਲੋਂ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਸਿਰਫ ਇਕ ਹੀ ਬੱਚੇ ਦਾ ਕੇਸ ਦਰਜ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਢ ਮਹੀਨੇ ਤੱਕ ਮਾਮਲਾ ਦਬਾਉਣ ਦਾ ਯਤਨ ਕੀਤਾ ਗਿਆ।