ਲੁਧਿਆਣਾ 'ਚ ਵੋਟਿੰਗ ਸ਼ੁਰੂ, 26 ਲੱਖ ਵੋਟਰਾਂ ਦੇ ਹੱਥ 22 ਉਮੀਦਵਾਰਾਂ ਦੀ ਕਿਸਮਤ

Sunday, May 19, 2019 - 07:20 AM (IST)

ਲੁਧਿਆਣਾ 'ਚ ਵੋਟਿੰਗ ਸ਼ੁਰੂ, 26 ਲੱਖ ਵੋਟਰਾਂ ਦੇ ਹੱਥ 22 ਉਮੀਦਵਾਰਾਂ ਦੀ ਕਿਸਮਤ

ਲੁਧਿਆਣਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚ ਹੌਟ ਸੀਟ ਲੁਧਿਆਣਾ 'ਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਲੁਧਿਆਣਾ 'ਚ ਇਸ ਸਮੇਂ 22 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ ਦੇ ਭਵਿੱਖ ਦਾ ਫੈਸਲਾ 25,75,448 ਵੋਟਰ ਕਰਨਗੇ।
ਇਕ-ਦੂਜੇ ਨੂੰ ਟੱਕਰ ਦੇਣਗੇ ਇਹ ਨੇਤਾ
ਲੋਕ ਸਭਾ ਚੋਣਾਂ ਨੂੰੰ ਮੁੱਖ ਰੱਖਦਿਆਂ ਇੱਥੋਂ ਕਾਂਗਰਸ ਵਲੋਂ ਰਵਨੀਤ ਸਿੰਘ ਬਿੱਟੂ, ਅਕਾਲੀ-ਭਾਜਪਾ ਵਲੋਂ ਮਹੇਸ਼ ਇੰਦਰ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਵਲੋਂ ਪ੍ਰੋ. ਤੇਜਪਾਲ ਗਿੱਲ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸਿਮਰਜੀਤ ਸਿੰਘ ਬੈਂਸ ਚੋਣ ਮੈਦਾਨ 'ਚ ਉਤਰੇ ਹਨ। ਇਸ ਸੀਟ 'ਤੇ ਬਿੱਟੂ ਅਤੇ ਬੈਂਸ ਵਿਚਕਾਰ ਸਿੱਧੀ ਟੱਕਰ ਹੈ, ਜਦੋਂ ਕਿ ਮਹੇਸ਼ ਇੰਦਰ ਗਰੇਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਾਰਾ ਹੈ।
ਜਾਣੋ ਕਿਹੜੇ ਹਲਕੇ 'ਚੋਂ ਕਿੰਨੇ ਵੋਟਰ
ਲੋਕ ਸਭਾ ਹਲਕਾ ਲੁਧਿਆਣਾ ਅਧੀਨ ਕੁੱਲ 14 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ 'ਚ ਵੋਟਰਾਂ ਦੀ ਕੁੱਲ ਗਿਣਤੀ 25,75,448 ਹੈ। ਇਨ੍ਹਾਂ 'ਚੋਂ ਖੰਨਾ ਵਿਧਾਨ ਸਭਾ ਹਲਕੇ 'ਚ ਪੁਰਸ਼ ਵੋਟਰ 86464, ਮਹਿਲਾ ਵੋਟਰ 75554 ਅਤੇ ਤੀਜਾ ਲਿੰਗ 2 ਹਨ, ਜਦੋਂ ਕਿ ਸਮਰਾਲਾ 'ਚ ਪੁਰਸ਼ ਵੋਟਰ 902106, ਮਹਿਲਾ ਵੋਟਰ 808602, ਤੀਜਾ ਲਿੰਗ 5, ਸਾਹਨੇਵਾਲ 'ਚ 132049, ਮਹਿਲਾ ਵੋਟਰ 110946 ਅਤੇ ਤੀਜਾ ਲਿੰਗ 10, ਲੁਧਿਆਣਾ ਪੂਰਬੀ 'ਚ ਪੁਰਸ਼ ਵੋਟਰ 108409, ਮਹਿਲਾ ਵੋਟਰ 89228, ਤੀਜਾ ਲਿੰਗ 22, ਲੁਧਿਆਣਾ ਦੱਖਣੀ 'ਚ ਪੁਰਸ਼ ਵੋਟਰ 96127, ਮਹਿਲਾ ਵੋਟਰ 71099, ਤੀਜਾ ਲਿੰਗ 6, ਆਤਮ ਨਗਰ 'ਚ ਪੁਰਸ਼ ਵੋਟਰ 87232, ਮਹਿਲਾ ਵੋਟਰ 78035, ਤੀਜਾ ਲਿੰਗ 8, ਲੁਧਿਆਣਾ ਕੇਂਦਰੀ 'ਚ ਪੁਰਸ਼ ਵੋਟਰ 82003, ਮਹਿਲਾ ਵੋਟਰ 71003, ਤੀਜਾ ਲਿੰਗ 5, ਲੁਧਿਆਣਾ ਪੱਛਮੀ 'ਚ ਪੁਰਸ਼ ਵੋਟਰ 94870, ਮਹਿਲਾ ਵੋਟਰ 88017, ਤੀਜਾ ਲਿੰਗ 9, ਲੁਧਿਆਣਾ ਉੱਤਰੀ 'ਚ ਪੁਰਸ਼ ਵੋਟਰ 102592, ਮਹਿਲਾ ਵੋਟਰ 90036, ਤੀਜਾ ਲਿੰਗ 9, ਗਿੱਲ 'ਚ ਪੁਰਸ਼ ਵੋਟਰ 137064, ਮਹਿਲਾ ਵੋਟਰ 121118, ਤੀਜਾ ਲਿੰਗ 9, ਪਾਇਲ 'ਚ ਪੁਰਸ਼ ਵੋਟਰ 86331, ਮਹਿਲਾ ਵੋਟਰ 76525, ਤੀਜਾ ਲਿੰਗ 3, ਦਾਖਾ 'ਚ ਪੁਰਸ਼ ਵੋਟਰ 97343, ਮਹਿਲਾ ਵੋਟਰ 86962, ਤੀਜਾ ਲਿੰਗ 1, ਰਾਏਕੋਟ 'ਚ ਪੁਰਸ਼ ਵੋਟਰ 81518, ਮਹਿਲਾ ਵੋਟਰ 72010, ਤੀਜਾ ਲਿੰਗ 0 ਅਤੇ  ਜਗਰਾਓਂ 'ਚ ਪੁਰਸ਼ ਵੋਟਰ 95673, ਮਹਿਲਾ ਵੋਟਰ 84071, ਤੀਜਾ ਲਿੰਗ 2 ਹਨ। 

PunjabKesari
3500 ਮੁਲਾਜ਼ਮ ਤੇ ਪੈਰਾ ਮਿਲਟਰੀ ਰਹੇਗੀ ਤਾਇਨਾਤ
ਵੋਟਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੀਆਂ ਸੜਕਾਂ 'ਤੇ  3500 ਮੁਲਾਜ਼ਮ ਤੇ 800 ਪੈਰਾ ਮਿਲਟਰੀ ਫੋਰਸ ਦੇ ਮੁਲਾਜ਼ਮ ਤਾਇਨਾਤ ਰਹਿਣਗੇ, ਜਿਨ੍ਹਾਂ ਨੂੰ ਚੱਪੇ-ਚੱਪੇ 'ਤੇ ਦੇਖਿਆ ਜਾਵੇਗਾ। ਇਸ ਤੋਂ ਇਲਾਵਾ 12 ਥਾਵਾਂ 'ਤੇ ਨਾਕਾਬੰਦੀ ਕਰਵਾਈ ਗਈ ਹੈ। 62 ਪੈਟਰੋਲਿੰਗ ਪਾਰਟੀਆਂ ਸਾਰਾ ਦਿਨ ਗਸ਼ਤ ਕਰਨਗੀਆਂ। ਇਸ ਤੋਂ ਇਲਾਵਾ 71 ਪੁਲਸ ਅਫਸਰਾਂ ਦੀ ਟੀਮ ਨੂੰ ਰਿਜ਼ਰਵ ਰੱਖਿਆ ਗਿਆ ਹੈ, ਜੋ ਲੋੜ ਪੈਂਦੇ ਹੀ ਪੁੱਜ ਜਾਣਗੀਆਂ ਅਤੇ ਹਰ ਤਰ੍ਹਾਂ ਦੀ ਸਥਿਤੀ ਕੰਟਰੋਲ ਕਰਨ 'ਚ ਸਮਰੱਥ ਹੋਣਗੀਆਂ। ਉੱਥੇ ਹੀ ਘੋੜਿਆਂ 'ਤੇ ਵੀ ਪੁਲਸ ਫੋਰਸ ਮੌਜੂਦ ਰਹੇਗੀ, ਜੋ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਗਸ਼ਤ ਕਰੇਗੀ।
ਦਿਵਿਆਂਗਾਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ
ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥਾਂ 'ਤੇ ਅਪਾਹਜ, ਨੇਤਰਹੀਣ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲਈ ਵੀ੍ਹਲਚੇਅਰ 'ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਵੋਟਾਂ ਲਈ ਘਰੋਂ ਲਿਆਉਣ ਤੇ ਛੱਡਣ ਲਈ ਇਕ ਪ੍ਰਾਈਵੇਟ ਕੰਪਨੀ ਦੀ ਮਦਦ ਲਈ ਜਾ ਰਹੀ ਹੈ, ਜੋ ਕਿ ਮੋਟਰਸਾਈਕਲ 'ਤੇ ਕੇਂਦਰਾਂ 'ਤੇ ਲਿਜਾਣ ਤੇ ਵਾਪਸ ਛੱਡਣ ਦਾ ਕੰਮ ਕਰੇਗੀ।
 


author

Babita

Content Editor

Related News