ਕਈ ਵਾਰ ਧੋਖਾ ਦੇ ਚੁੱਕੇ ਹਨ ਵੋਟ ਫੀਸਦ ਦੇ ਅੰਕੜੇ

03/10/2017 5:10:59 PM

ਜਲੰਧਰ : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੰਦਾਜ਼ਾ ਲਾਉਣ ਲਈ ਨਿਊਜ਼ ਚੈਨਲਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ''ਚ ਦੱਸੀਆਂ ਗਈਆਂ ਸੀਟਾਂ ਦੀ ਗਿਣਤੀ ਕਰਨ ਲਈ ਵੱਖ-ਵੱਖ ਪਾਰਟੀਆਂ ਵਲੋਂ ਹਾਸਲ ਕੀਤੀਆਂ ਜਾਣ ਵਾਲੀਆਂ ਵੋਟਾਂ ਦੇ ਫੀਸਦ ਨੂੰ ਆਧਾਰ ਬਣਾਇਆ ਗਿਆ ਹੈ ਪਰ ਅਤੀਤ ''ਚ ਵੋਟਾਂ ਦਾ ਇਹ ਫੀਸਦ ਪੁੱਠੀ ਚੱਕਰੀ ਘੁੰਮਾ ਚੁੱਕਾ ਹੈ। ਪੰਜਾਬ ''ਚ ਹੀ ਕਈ ਵਾਰ ਅਜਿਹਾ ਹੋਇਆ ਹੈ, ਜਦੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਨੂੰ ਹੀ ਸੱਤਾ ਤੋਂ ਬਾਹਰ ਰਹਿਣਾ ਪਿਆ ਹੈ। ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਦੋ ਪਾਰਟੀਆਂ ਦੇ ਵਿਚਾਲੇ ਵੋਟਾਂ ਦਾ ਫਰਕ ਤਾਂ ਮਹਿਜ਼ ਕੁਝ ਹਜ਼ਾਰ ਦਾ ਹੀ ਸੀ, ਪਰ ਸੀਟਾਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ। ਜੇਕਰ ਸਾਲ 1977 ਦੀਆਂ ਵੋਟਾਂ ''ਤੇ ਝਾਤ ਮਾਰੀਏ ਤਾਂ  ਕਾਂਗਰਸ 96 ਸੀਟਾਂ ''ਤੇ ਚੋਣ ਲੜੀ ਸੀ ਅਤੇ 33.59 ਫੀਸਦੀ ਵੋਟਾਂ ਪਾਰਟੀ ਨੂੰ ਮਿਲੀਆਂ ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ, ਜਨਤਾ ਪਾਰਟੀ ਦੇ ਨਾਲ 70 ਸੀਟਾਂ ''ਤੇ ਚੋਣਾਂ ਲੜਿਆ 31.41 ਵੋਟਾਂ ਹਾਸਲ ਕਰਕੇ ਵੀ ਜਿੱਤ ਗਿਆ। ਇਸ ਲਈ ਵੋਟ ਫੀਸਦ ਦੇ ਆਧਾਰ ''ਤੇ ਕਿਸੇ ਪਾਰਟੀ ਦੀ ਜਿੱਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਤਾਂ 11 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਪੰਜਾਬ ਦੀ ਸੱਤਾ ਹਾਸਲ ਕਰਦੀ ਹੈ।

Babita Marhas

News Editor

Related News