ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਟਿਕਟ ਮਿਲਣ ''ਤੇ ਸਾਂਪਲਾ ਨੇ ਪਾਰਟੀ ਖਿਲਾਫ ਕੱਢੀ ਭੜਾਸ
Wednesday, Apr 24, 2019 - 01:24 AM (IST)
ਹੁਸ਼ਿਆਰਪੁਰ: ਪੰਜਾਬ ਕਾਂਗਰਸ ਵਲੋਂ ਜਿਥੇ ਲੋਕ ਸਭਾ ਦੀਆਂ ਚੋਣਾਂ ਲਈ ਜਿੱਤ ਸਕਣ ਵਾਲੇ ਸੰਸਦ ਮੈਂਬਰਾਂ ਦੇ ਨਾਲ-ਨਾਲ ਵਿਧਾਇਕਾਂ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ, ਉਥੇ ਹੀ ਭਾਜਪਾ ਨੇ ਸੂਬੇ 'ਚੋਂ ਪਾਰਟੀ ਦੇ ਇਕੋ-ਇਕ ਮੰਤਰੀ ਵਿਜੇ ਸਾਂਪਲਾ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਨੇ ਕੇਂਦਰੀ ਮੰਤਰੀ ਦੀ ਥਾਂ ਇਕ ਵਿਧਾਇਕ ਸੋਮ ਪ੍ਰਕਾਸ਼ 'ਤੇ ਭਰੋਸਾ ਪ੍ਰਗਟਾਇਆ ਹੈ। ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਮਿਲਦਿਆਂ ਹੀ ਵਿਜੇ ਸਾਂਪਲਾ ਬਾਗੀ ਹੋ ਗਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਪਾਰਟੀ ਵਿਰੁੱਧ ਆਪਣੀ ਭੜਾਸ ਕੱਢੀ। ਵਿਜੇ ਸਾਂਪਲਾ ਨੇ ਸਭ ਤੋਂ ਪਹਿਲਾਂ ਆਪਣੇ ਨਾਂ ਅੱਗੇ ਲੱਗੇ 'ਚੌਕੀਦਾਰ' ਸ਼ਬਦ ਨੂੰ ਹਟਾਇਆ ਤੇ ਫਿਰ ਸ਼ੁਰੂ ਕੀਤਾ ਭੜਾਸ ਕੱਢਣ ਦਾ ਦੌਰ। ਸਾਂਪਲਾ ਨੇ ਲਿਖਿਆ ਕਿ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਗਊ ਹੱਤਿਆ ਕੀਤੀ ਹੈ। ਸਾਂਪਲਾ ਇਥੇ ਹੀ ਨਹੀਂ ਰੁਕੇ, ਸੋਸ਼ਲ ਮੀਡੀਆ 'ਤੇ ਭੜਾਸ ਜਾਰੀ ਰੱਖਦਿਆਂ ਉਨ੍ਹਾਂ ਹਲਕੇ 'ਚ ਕੀਤੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ।
बहुत दुख हुआ भाजपा ने गऊ हत्या कर दी।
— Vijay Sampla (@vijaysamplabjp) April 23, 2019
कोई दोष तो बता देते ?
— Vijay Sampla (@vijaysamplabjp) April 23, 2019
मेरी ग़लती क्या है कि :-
1. मुझ पर भ्रष्टाचार का कोई इल्ज़ाम नहीं है।
2.आचरण पर कोई ऊँगली नहीं उठा सकता ।
3. क्षेत्र में एयरपोर्ट बनवाया । रेल गाड़ियाँ चलाई । सड़के बनवाई ।
अगर यही दोष है तो मैं अपनी आने वाली पीडीयों को समझा दुंगा कि वह ऐसी ग़लतियाँ न करें।
ਉਨ੍ਹਾਂ ਲਿਖਿਆ ਕਿ ਜੇ ਇੰਨੇ ਕੰਮ ਕਰਨ ਦੇ ਬਾਵਜੂਦ ਟਿਕਟ ਨਹੀਂ ਮਿਲਦੀ ਹੈ ਤਾਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਗਲਤੀ ਨਾ ਦੁਹਰਾਉਣ ਲਈ ਕਹਿਣਗੇ। ਸਾਂਪਲਾ ਦੀ ਨਾਰਾਜ਼ਗੀ ਨੂੰ ਉਨ੍ਹਾਂ ਦੇ ਹਮਾਇਤੀਆਂ ਵਲੋਂ ਵੀ ਸੋਸ਼ਲ ਮੀਡੀਆ 'ਤੇ ਸਹੀ ਦੱਸਿਆ ਜਾ ਰਿਹਾ ਹੈ। ਜੇ ਸਿਆਸਤ ਦੇ ਮਾਹਿਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਫੈਸਲਾ ਸਮਝ ਕੇ ਸਾਂਪਲਾ ਨੂੰ ਹੁਣ ਹੈਰਾਨ ਨਹੀਂ ਹੋਣਾ ਚਾਹੀਦਾ। ਕਾਫੀ ਕੁਝ ਉਸ ਸਮੇਂ ਸਪੱਸ਼ਟ ਹੋ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮਾਂ ਪਹਿਲਾਂ ਜਲੰਧਰ ਦੀ ਇਕ ਯੂਨੀਵਰਸਿਟੀ ਦੇ ਇਕ ਸਮਾਗਮ 'ਚ ਹਿੱਸਾ ਲੈਣ ਲਈ ਆਏ ਸਨ। ਆਪਣੇ ਭਾਸ਼ਣ ਦੌਰਾਨ ਮੋਦੀ ਵਲੋਂ ਆਪਣੇ ਮੰਤਰੀ ਦੀ ਕੋਈ ਚਰਚਾ ਤੱਕ ਨਹੀਂ ਕੀਤੀ ਗਈ ਸੀ।