ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪ੍ਰੋਗਰਾਮ ''ਚ ਲੱਗੇ ਕੁੜੀਆਂ ਦੇ ਠੁਮਕੇ (ਤਸਵੀਰਾਂ)

06/10/2017 2:19:28 PM

ਫਰੀਦਕੋਟ (ਜਗਤਾਰ) : ਮੋਦੀ ਸਰਕਾਰ ਵਲੋਂ 'ਸਬਕਾ ਸਾਥ ਸਬਕਾ ਵਿਕਾਸ' ਪ੍ਰੋਗਰਾਮ ਦੇ ਤਹਿਤ ਜ਼ਿਲਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸੰਮੇਲਨ ਦਾ ਮੁੱਖ ਮਕਸਦ ਸੀ ਪੰਜਾਬ ਦੇ ਲੋਕਾਂ ਤੱਕ ਭਾਜਪਾ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦੱਸਣਾ ਪਰ ਇਸ ਦੇ ਉਲਟ ਇਸ ਪ੍ਰੋਗਰਾਮ 'ਚ ਕੁਝ ਹੋਰ ਹੀ ਦੇਖਣ ਨੂੰ ਮਿਲਿਆ।

PunjabKesari
ਇਸ ਪ੍ਰੋਗਰਾਮ ਦਾ ਆਗਾਜ਼ 'ਜੈ ਹੋ' ਗੀਤ ਨਾਲ ਹੋਇਆ ਅਤੇ ਬਾਅਦ ਵਿਚ ਪੰਜਾਬੀ ਗੀਤਾਂ 'ਤੇ ਕੁੜੀਆਂ ਨੇ ਠੁਮਕੇ ਲੱਗਣੇ ਸ਼ੁਰੂ ਹੋ ਗਏ। ਜਦੋਂ ਇਕ ਪੰਜਾਬੀ ਗੀਤ 'ਤੇ ਲੱਗ ਰਹੇ ਕੁੜੀਆਂ ਦੇ ਠੁਮਕਿਆਂ ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਮੀਡੀਆ ਵਲੋਂ ਕਵਰ ਕੀਤੇ ਜਾਂਦਾ ਦੇਖਿਆ ਤਾਂ ਅੱਧ ਵਿਚਕਾਰ ਹੀ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ। ਇਸ ਦੌਰਾਨ ਇਕ ਹੋਰ ਗੱਲ ਦੇਖਣ ਨੂੰ ਮਿਲੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲਾ ਪ੍ਰਧਾਨ ਸਮੇਤ ਟਕਸਾਲੀ ਭਾਜਪਾ ਆਗੂ ਵੀ ਇਸ ਸੰਮੇਲਨ ਤੋਂ ਦੂਰ ਰਹੇ ਅਤੇ ਵਰਕਰਾਂ ਵਿਚ ਉਤਸ਼ਾਹ ਵੀ ਘੱਟ ਹੀ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਕੁਰਸੀਆਂ ਵਰਕਰਾਂ ਦੀ ਉਡੀਕ ਕਰਦੀਆਂ ਖਾਲੀ ਰਹੀਆ।


Related News