ਇੰਝ ਦੇਹ ਵਪਾਰ ਦੇ ਕਾਲੇ ਧੰਦੇ ''ਚ ਪੈ ਗਈਆਂ 12 ਸਾਲਾ ਤੇ 14 ਸਾਲਾ ਕੁੜੀਆਂ, ਹੁਣ ਹੋਇਆ ਵੱਡਾ ਖੁਲਾਸਾ
Thursday, Jun 06, 2024 - 11:37 AM (IST)
ਮੋਹਾਲੀ (ਨਿਆਮੀਆਂ) : ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ ’ਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਬਲੌਂਗੀ ’ਚ ਛਾਪੇਮਾਰੀ ਕਰਕੇ ਦੋ ਨਾਬਾਲਿਗ ਲੜਕੀਆਂ ਨੂੰ ਦੇਹ ਵਪਾਰ ਦੇ ਜਾਲ ਤੋਂ ਮੁਕਤ ਕਰਵਾਇਆ ਹੈ। ਇਸ ਦੌਰਾਨ ਦੇਹ ਵਪਾਰ ਦਾ ਧੰਦਾ ਚਲਾ ਰਹੀ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਚਪਨ ਬਚਾਓ ਅੰਦੋਲਨ ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਰਾਸ਼ਟਰੀ ਬਾਲ ਸ਼ਿਕਾਇਤ ਕੇਂਦਰ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਨਾਂ ਦੀ ਇਸ ਔਰਤ ਨੇ ਮੋਹਾਲੀ ਸ਼ਹਿਰ ’ਚ ਬਿਹਾਰ ਤੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾ ਲਿਆਂਦਾ ਹੈ ਜਿਨ੍ਹਾਂ ’ਚੋਂ ਇਕ ਲੜਕੀ ਦੀ ਉਮਰ 12 ਤੇ ਦੂਜੀ ਲੜਕੀ ਦੀ ਉਮਰ 14 ਸਾਲ ਹੈ। ਸੰਸਥਾ ਨੂੰ ਸੂਚਨਾ ਮਿਲੀ ਸੀ ਕਿ ਉਕਤ ਔਰਤ ਦੋਵਾਂ ਲੜਕੀਆਂ ਨੂੰ ਡਰਾ ਧਮਕਾ ਕੇ ਹੋਟਲਾਂ, ਫਲੈਟਾਂ ਤੇ ਨਿੱਜੀ ਘਰਾਂ ’ਚ ਭੇਜ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਰੇਡ ਕਰਨ ਗਈ ਪੰਜਾਬ ਪੁਲਸ, ਜਦੋਂ ਘਰ ਲਈ ਤਲਾਸ਼ੀ ਤਾਂ ਉੱਡੇ ਹੋਸ਼
ਇਸ ਸਬੰਧੀ ਉਨ੍ਹਾਂ ਦੀ ਸੰਸਥਾ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਜਿਨ੍ਹਾਂ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ, ਬਾਲ ਸੁਰੱਖਿਆ ਯੂਨਿਟ, ਪੁਲਸ ਤੇ ਬਚਪਨ ਬਚਾਓ ਅੰਦੋਲਨ ਦੇ ਮੈਂਬਰਾਂ ਦੀ ਬਚਾਅ ਟੀਮ ਬਣਾਈ ਗਈ, ਜਿਸ ਤੋਂ ਬਾਅਦ ਟੀਮ ਨੇ ਬਲੌਂਗੀ ਰਹਿਣ ਵਾਲੀ ਔਰਤ ਦੇ ਕਮਰੇ ’ਚੋਂ ਬੱਚੀਆਂ ਨੂੰ ਬਰਾਮਦ ਕੀਤਾ। ਦੋਵਾਂ ਨਾਬਾਲਿਗ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਮਾਪਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਹ ਘਰੋਂ ਭੱਜ ਰਹੀਆਂ ਸਨ ਤੇ ਔਰਤ ਉਨ੍ਹਾਂ ਨੂੰ ਇਹ ਕਹਿ ਕੇ ਆਪਣੇ ਨਾਲ ਮੋਹਾਲੀ ਲੈ ਆਈ ਕਿ ਉਹ ਦੋਵੇਂ ਮੋਹਾਲੀ ’ਚ ਬਿਊਟੀ ਪਾਰਲਰ ਜਾਂ ਘਰਾਂ ’ਚ ਨੌਕਰੀ ਕਰਨਗੀਆਂ। ਬਾਅਦ ਵਿਚ ਦੋਵਾਂ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ’ਚ ਧੱਕ ਦਿੱਤਾ ਗਿਆ।
ਇਹ ਵੀ ਪੜ੍ਹੋ : ਮੁੰਡਿਆਂ ਦੇ ਸਿਰ ਉਪਰੋਂ ਗੋਲੀ ਵਾਂਗ ਲੰਘਿਆ ਉੱਡਣਾ ਸੱਪ, ਜਲਾਲਾਬਾਦ ਦੀ ਵੀਡੀਓ ਦੇਖ ਹੋਵੋਗੇ ਹੈਰਾਨ
ਦੋਵਾਂ ਬੱਚੀਆਂ ਨੂੰ ਮੁਕਤ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਬਾਲ ਕਲਿਆਣ ਕਮੇਟੀ ਵੱਲੋਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਪੁਲਸ ਨੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8