ਯਾਦਵਿੰਦਰ ਬੁੱਟਰ ਨੇ ਕੇਂਦਰੀ ਰੇਲ ਮੰਤਰੀ ਬਿੱਟੂ ਨਾਲ ਕੀਤੀ ਮੁਤਾਕਾਤ, 96 ਸਾਲਾਂ ਤੋਂ ਰੁਕੀ ਰੇਲਵੇ ਲਾਈਨ ਦਾ ਚੁੱਕਿਆ ਮੁੱਦਾ

Saturday, Jun 22, 2024 - 01:13 PM (IST)

ਗੁਰਦਾਸਪੁਰ(ਹਰਮਨ)-ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਅੱਜ ਰੇਲ ਭਵਨ ਦਿੱਲੀ ਵਿਖੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਬਟਾਲਾ-ਕਾਦੀਆਂ-ਬਿਆਸ ਰੇਲਵੇ ਲਾਈਨ ਦਾ 96 ਸਾਲਾਂ ਤੋਂ ਅਟਕਿਆ ਮੁੱਦਾ ਉਠਾਇਆ। ਉਨ੍ਹਾਂ ਇਸ ਲਾਈਨ ਦਾ ਕੰਮ ਸ਼ੁਰੂ ਕਰਵਾਉਣ ਅਤੇ ਇਸ ਨੂੰ ਮੋਦੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਏਜੰਡੇ ’ਤੇ ਰੱਖਣ ਲਈ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ-ਪੱਤਰ ਦਿੱਤਾ। ਇਸ ਮੰਗ-ਪੱਤਰ ਰਾਹੀਂ ਭਾਜਪਾ ਪੰਜਾਬ ਦੇ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਬਟਾਲਾ-ਕਾਦੀਆਂ-ਬਿਆਸ ਰੇਲਵੇ ਲਾਈਨ ਪ੍ਰਾਜੈਕਟ ਨੂੰ ਪਹਿਲੀ ਵਾਰ 1928 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਅੱਜ ਵੀ ਇਹ ਲਾਈਨ ਅਧੂਰੀ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੇ 96 ਸਾਲ ਹੋ ਗਏ ਹਨ ਅਤੇ ਇਹ ਅਜੇ ਵੀ ਰੁਕਾਵਟਾਂ ਅਤੇ ਅੜਚਨਾਂ ਦਾ ਸ਼ਿਕਾਰ ਹੈ। ਇਲਾਕੇ ਦੇ ਲੱਖਾਂ ਲੋਕ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਸਥਾਨਕ ਵਿਕਾਸ ਅਤੇ ਖੁਸ਼ਹਾਲੀ ਲਈ ਇਸ ਦਾ ਮੁਕੰਮਲ ਹੋਣਾ ਬਹੁਤ ਜ਼ਰੂਰੀ ਹੈ। ਬਟਾਲਾ-ਕਾਦੀਆਂ-ਬਿਆਸ ਲਾਈਨ ਜਨਵਰੀ 1928 ਵਿਚ ਮਨਜ਼ੂਰ ਹੋਈ ਸੀ ਅਤੇ ਬਟਾਲਾ-ਕਾਦੀਆਂ ਸੈਕਸ਼ਨ ਦਸੰਬਰ 1928 ’ਚ ਖੋਲ੍ਹਿਆ ਗਿਆ ਸੀ। ਇਸ ਨੂੰ ਪੂਰਾ ਕਰਕੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਪਰ ਕਾਦੀਆਂ-ਬਿਆਸ ਸੈਕਸ਼ਨ ਦੀ ਉਸਾਰੀ ਫੰਡਾਂ ਦੀ ਘਾਟ ਕਾਰਨ ਰੁਕ ਗਈ ਸੀ।

PunjabKesari

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਇਹ ਮੁੱਦਾ ਪਹਿਲੀ ਵਾਰ 2004 ਵਿਚ ਸੰਸਦ ਵਿੱਚ ਉਠਾਇਆ ਗਿਆ ਸੀ ਅਤੇ 2011-12 ਵਿਚ 842 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਗੀ ਦਿੱਤੀ ਗਈ ਸੀ ਪਰ ਸਥਾਨਕ ਵਿਰੋਧ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਕਾਰਨ ਇਹ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ। ਬੁੱਟਰ ਨੇ ਅੱਗੇ ਦੱਸਿਆ ਕਿ 2015 ਵਿਚ ਵਿਨੋਦ ਖੰਨਾ ਨੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ 30 ਅਪ੍ਰੈਲ 2015 ਨੂੰ ਅਹਿਮਦੀਆ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਸ ਪ੍ਰਾਜੈਕਟ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ। 2023 ’ਚ ਵੀ ਇਸ ਯੋਜਨਾ ਨੂੰ ਲੈ ਕੇ ਸੰਸਦ ’ਚ ਆਵਾਜ਼ ਉਠਾਈ ਗਈ ਸੀ ਅਤੇ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਸੀ ਪਰ ਅਜੇ ਤੱਕ ਇਸ ਦਾ ਹੱਲ ਨਹੀਂ ਹੋਇਆ।

ਇਹ ਵੀ ਪੜ੍ਹੋ- ਵਿਦੇਸ਼ ਗਏ ਵਿਧਵਾ ਮਾਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਅਦਾਲਤ ਨੇ ਸੁਣਾਈ 2 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ

PunjabKesari

ਬਟਾਲਾ-ਕਾਦੀਆਂ-ਬਿਆਸ ਰੇਲਵੇ ਲਾਈਨ ਲਿੰਕ ਦੇ ਮੁਕੰਮਲ ਹੋਣ ਨਾਲ ਸਫ਼ਰ ਦਾ ਸਮਾਂ ਘਟੇਗਾ, ਬਟਾਲਾ ਦੀ ਸਨਅਤ ਮੁੜ ਸੁਰਜੀਤ ਹੋਵੇਗੀ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ। ਇਸ ਤੋਂ ਇਲਾਵਾ ਬਿਆਸ ਰਾਧਾ ਸੁਆਮੀ ਸਤਿਸੰਗ ਘਰ ਵਿਚ ਜੰਮੂ, ਪਠਾਨਕੋਟ, ਗੁਰਦਾਸਪੁਰ, ਬਟਾਲਾ ਅਤੇ ਕਾਦੀਆਂ ਤੋਂ ਰੋਜ਼ਾਨਾ ਲੱਖਾਂ ਲੋਕ ਆਉਂਦੇ ਹਨ, ਕਾਦੀਆਂ ਅਹਿਮਦੀਆ ਭਾਈਚਾਰੇ ਦਾ ਮੁੱਖ ਦਫਤਰ ਹੋਣ ਕਾਰਨ ਦੇਸ਼-ਵਿਦੇਸ਼ ਤੋਂ ਅਹਿਮਦੀਆ ਭਾਈਚਾਰੇ ਦੇ ਲੋਕ ਕਾਦੀਆਂ ਆਉਂਦੇ ਰਹਿੰਦੇ ਹਨ। ਇਹ ਲਾਈਨ ਬਹੁਤ ਵੱਡੀ ਸਹੂਲਤ ਹੋਵੇਗੀ। ਇਸ ਨਾਲ ਸਮੁੱਚਾ ਗੁਰਦਾਸਪੁਰ ਲੋਕ ਸਭਾ ਹਲਕਾ ਤਰੱਕੀ ਦੀ ਰਾਹ ’ਤੇ ਚੱਲੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਨੂੰ ਜਲਦੀ ਮੁਕੰਮਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News