ਪੁਲਸ ਵੱਲੋਂ ਐਨਕਾਊਂਟਰ ਕੀਤੇ ਵਿੱਕੀ ਨਿਹੰਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸੇ

Monday, Oct 06, 2025 - 03:15 PM (IST)

ਪੁਲਸ ਵੱਲੋਂ ਐਨਕਾਊਂਟਰ ਕੀਤੇ ਵਿੱਕੀ ਨਿਹੰਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸੇ

ਲੁਧਿਆਣਾ (ਰਾਜ): ਕਾਰਤਿਕ ਬੱਗਨ ਕਤਲ ਕਾਂਡ ’ਚ ਫੜੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਨਿਹੰਗ ਕਤਲ ਤੋਂ ਬਾਅਦ ਪੁਲਸ ਨੂੰ ਲੋੜੀਂਦਾ ਸੀ। ਉਸ ਨੇ ਪੁਲਸ ਨੂੰ ਚਕਮਾ ਦੇਣ ਲਈ ਖੁਦ ਦਾ ਹੁਲੀਆਂ ਹੀ ਬਦਲ ਲਿਆ ਸੀ। ਖੁਦ ਨੂੰ ਨਿਹੰਗ ਕਹਿਣ ਵਾਲੇ ਗੁਰਪ੍ਰੀਤ ਨੇ ਆਪਣਾ ਧਰਮ ਛੱਡ ਦਿੱਤਾ ਅਤੇ ਗੁਰੂ ਦੇ ਪਵਿੱਤਰ ਬਾਣੇ ਅਤੇ ਪੱਗੜੀ ਨੂੰ ਵੀ ਉਤਾਰ ਦਿੱਤਾ ਸੀ। ਇਸ ਦੇ ਨਾਲ ਹੀ ਸਿਰ ਦੇ ਕੇਸ ਅਤੇ ਦਾੜ੍ਹੀ ਵੀ ਕਟਵਾ ਦਿੱਤੀ। ਦਾੜੀ ਨੂੰ ਟ੍ਰਿਮ ਕਰਵਾ ਕੇ ਸਟਾਈਲਿਸਟ ਬਣਾ ਲਈ, ਤਾਂ ਜੋ ਉਸ ਦੀ ਪਛਾਣ ਕੋਈ ਨਾ ਕਰ ਸਕੇ ਪਰ ਪੁਲਸ ਨੇ ਤੇਜ਼ ਨਜ਼ਰ ਨਾਲ ਗੁਰਪ੍ਰੀਤ ਨਹੀਂ ਬਚ ਸਕਿਆ, ਜਦ ਉਹ ਸਿੱਧਵਾਂ ਬੇਟ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ’ਚ ਲੁਕਿਆ ਹੋਇਆ ਸੀ। ਜਦ ਏ. ਜੀ. ਟੀ. ਐੱਫ. ਦੀ ਟੀਮ ਉਸ ਨੂੰ ਫੜਨ ਲਈ ਪਹੁੰਚੀ ਤਾਂ ਉਸ ਨੇ ਪੁਲਸ ’ਤੇ ਫਾਇਰਿੰਗ ਕੀਤੀ, ਜਵਾਬੀ ਫਾਈਰਿੰਗ ’ਚ ਉਸ ਦੇ ਪੈਰ ’ਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਦਬੋਚ ਲਿਆ ਸੀ। ਹਾਲਾਂਕਿ ਹੁਣ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸੁਖਵਿੰਦਰ 'ਕਲਕੱਤਾ' ਕਤਲਕਾਂਡ 'ਚ ਨਵਾਂ ਮੋੜ! 'ਆਪ' ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਦਰਅਸਲ, 23 ਅਗਸਤ ਨੂੰ ਵਿੱਕੀ ਨਿਹੰਗ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਕਾਰਤਿਕ ਬੱਗਣ ਨਾਂ ਦੇ ਨੌਜਵਾਨ ਨੂੰ ਘਾਟੀ ਮੁਹੱਲੇ ਨੇੜੇ ਗੋਲੀ ਮਾਰ ਦਿੱਤੀ ਸੀ। ਮੁਲਜ਼ਮ ਨੇ ਨੌਜਵਾਨ ਦੇ 4 ਗੋਲੀਆਂ ਮਾਰੀਆਂ ਸਨ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਅਮਨਦੀਪ ਸਿੰਘ ਉਰਫ ਸੈਮ ਅਤੇ ਸਾਹਿਬ ਨੂੰ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਤੋਂ ਕਾਬੂ ਕਰ ਲਿਆ ਸੀ ਪਰ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਪੁਲਸ ਨੇ ਹੱਥੇ ਨਹੀਂ ਚੜ੍ਹਿਆ ਸੀ। ਪੁਲਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। 

ਏ. ਜੀ. ਟੀ. ਐੱਫ. ਦੀ ਟੀਮ ਨੂੰ ਮਿਲੀ ਸੀ ਮੁਲਜ਼ਮ ਦੀ ਸੂਚਨਾ

ਏ. ਜੀ. ਟੀ. ਐੱਫ. ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਸਿੱਧਵਾਂ ਬੇਟ ਸਥਿਤ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ’ਚ ਲੁਕਿਆ ਹੋਇਆ ਹੈ। ਪੁਲਸ ਨੇ ਲੋਕਲ ਪੁਲਸ ਨੂੰ ਨਾਲ ਲਿਆ ਅਤੇ ਮੁਲਜ਼ਮ ਦੇ ਟਿਕਾਣੇ ’ਤੇ ਪਹੁੰਚ ਗਈ, ਜਿਥੇ ਮੁਲਜ਼ਮ ਨੇ ਪੁਲਸ ਨੂੰ ਦੇਖ ਕੇ ਅਚਾਨਕ ਫਾਇਰਿੰਗ ਕਰ ਦਿੱਤੀ ਸੀ। ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀ ਚਲਾਈ, ਜਿਸ ਤੋਂ ਬਾਅਦ ਗੋਲ਼ੀ ਗੁਰਪ੍ਰੀਤ ਦੇ ਪੈਰ ’ਤੇ ਲੱਗੀ ਅਤੇ ਪੁਲਸ ਨੇ ਪਿੱਛਾ ਕਰ ਕੇ ਉਸ ਨੂੰ ਫੜ ਲਿਆ ਸੀ ਪਰ ਗੁਰਪ੍ਰੀਤ ਦਾ ਹੁਲੀਆ ਦੇਖ ਕੇ ਪੁਲਸ ਵੀ ਪਹਿਲਾਂ ਹੈਰਾਨ ਹੋ ਗਈ ਸੀ। ਪੁਲਸ ਨੂੰ ਸ਼ੱਕ ਹੋਣ ਲੱਗਾ ਸੀ ਕਿ ਕਿਤੇ ਕੋਈ ਹੋਰ ਨੌਜਵਾਨ ਤਾਂ ਨਹੀਂ। ਫ਼ਿਰ ਉਸ ਦੀ ਪਛਾਣ ਹੋ ਗਈ ਸੀ ਕਿ ਮੁਲਜ਼ਮ ਨੇ ਪੁਲਸ ਤੋਂ ਬਚਣ ਲਈ ਹੀ ਆਪਣੇ ਹੁਲੀਆ ਬਦਲਿਆ ਹੈ ਅਤੇ ਕੇਸ ਅਤੇ ਦਾੜ੍ਹੀ ਕਟਵਾ ਲਈ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਫੜੇ ਗਏ ਮੁਲਜ਼ਮ ਵਿੱਕੀ ਨਿਹੰਗ ’ਤੇ ਪਹਿਲਾਂ ਵੀ ਹਨ ਮਾਮਲੇ ਦਰਜ

ਪੁਲਸ ਰਿਕਾਰਡ ਅਨੁਸਾਰ ਵਿੱਕੀ ਨਿਹੰਗ ਨੂੰ ਜਨਵਰੀ 2025 ’ਚ ਮੋਹਾਲੀ ਤੋਂ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ’ਚ ਬੈਠੇ ਹੈਂਡਲਸ ਤੋਂ ਟਾਰਗੇਟ ਲੈ ਕੇ ਪੰਜਾਬ ਵਿਚ ਵਾਰਦਾਤਾਂ ਕਰਦਾ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਉਮੀਦ ਹੈ ਕਿ ਇਸ ਕਤਲ ਕਾਂਡ ਤੋਂ ਪੂਰੀ ਸਾਜਿਸ਼ ਦਾ ਪਰਦਾਫਾਸ਼ ਜਲਦ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News