ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਵਿਭੁ ਭਾਸਕਰ ਸਰੀਨ ਨੇ ਰਚਿਆ ਇਕ ਨਵਾਂ ਇਤਿਹਾਸ
Friday, Mar 28, 2025 - 03:37 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਸੇਂਟ ਮਾਰਥਾ ਬੈਥਨੀ ਵਿਦਿਆਲਿਯਾ ਰੁੜਕਾ ਕਲਾਂ ਸਕੂਲ ਦੇ ਚੌਥੀ ਜਮਾਤ ਦੇ ਵਿਦਿਆਰਥੀ ਅਤੇ ਵਾਰੀਅਰਜ਼ ਜਰਨੀ ਡੋਜੋ ਦੇ ਇਕ ਬੇਮਿਸਾਲ ਐਥਲੀਟ ਵਿਭੂ ਭਾਸਕਰ ਸਰੀਨ ਨੇ ਇਕ ਮਿੰਟ ਵਿਚ 118 ਰਾਊਂਡਹਾਊਸ ਕਿੱਕਸ ਦਾ ਪ੍ਰਦਰਸ਼ਨ ਕਰਕੇ ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਨਾਲ ਨਾਬਿਆ ਸ਼ਰਮਾ ਵੱਲੋਂ 20 ਮਾਰਚ, 2023 ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵੱਲੋਂ ਸਥਾਪਿਤ ਕੀਤੇ ਗਏ 100 ਕਿੱਕਸ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ ਗਿਆ ਹੈ। ਇਹ ਸ਼ਾਨਦਾਰ ਪ੍ਰਾਪਤੀ ਇਸ ਸਮੇਂ ਗਿਨੀਜ਼ ਵਰਲਡ ਰਿਕਾਰਡਜ਼ ਅਤੇ ਵਰਲਡਵਾਈਡ ਬੁੱਕ ਆਫ਼ ਰਿਕਾਰਡਜ਼ ਵੱਲੋਂ ਅਧਿਕਾਰਤ ਮਾਨਤਾ ਲਈ ਸਮੀਖਿਆ ਅਧੀਨ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਬਾਰੇ CM ਮਾਨ ਦਾ ਵੱਡਾ ਬਿਆਨ, ਕਿਹਾ- 'ਕੈਬਨਿਟ ਮੀਟਿੰਗ 'ਚ...'
ਇਸ ਇਤਿਹਾਸਕ ਪ੍ਰਾਪਤੀ 'ਤੇ ਸਕੂਲ ਪ੍ਰਿੰਸੀਪਲ ਫਾਦਰ ਪਾਲ ਜੌਰਜ਼ (ਓ ਆਈ ਸੀ) ਅਤੇ ਸਕੂਲ ਮੈਨੇਜਰ ਫਾਦਰ ਜਸਟਿਨ ਥੋਮਸ (ਓ ਆਈ ਸੀ) , ਸਮੂਹ ਸਟਾਫ ਮੈਂਬਰਾਂ ਵੱਲੋਂ ਵਿਭੂ ਅਤੇ ਪੂਰੇ ਵਾਰੀਅਰਜ਼ ਜਰਨੀ ਡੋਜੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ । ਵਿਭੂ ਭਾਸਕਰ ਵੱਲੋਂ ਇਸ ਰਚੇ ਨਵੇਂ ਇਤਿਹਾਸ ਨੇ ਵਿਧਾਨ ਸਭਾ ਹਲਕਾ ਦਾਖਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਜੋ ਲਈ ਬੜੇ ਮਾਣ ਵਾਲੀ ਗੱਲ ਹੈ। ਸਕੂਲ ਪ੍ਰਿੰਸੀਪਲ ਵੱਲੋਂ ਤੌਹੀਦ ਅੰਸਾਰੀ ਅਤੇ ਰਵੀ ਨਾਗਵੰਸ਼ੀ ਵਿਭੂ ਭਾਸਕਰ ਸਰੀਨ ਦੇ ਮਾਣਮੱਤੇ ਕੋਚ ਨੂੰ ਵੀ ਮੁਬਾਰਕਾਂ ਦਿੱਤੀਆਂ ਗਈਆਂ ।ਇਸ ਮੌਕੇ ਹਲਕਾ ਵਿਧਾਇਕ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ ਐਨ ਐਸ ਕੰਗ ਅਤੇ ਕਾਂਗਰਸ ਦੇ ਸੂਬਾ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਵੀ ਵਧਾਈ ਦਿੱਤੀ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8