ਓਵਰਲੋਡਿਡ ਤੇ ਬਿਨਾਂ ਕਾਗਜ਼ਾਂ ਦੇ ਚੱਲਦੇ ਵਾਹਨ ਹੋਏ ਥਾਣਿਆਂ ''ਚ ਬੰਦ

Saturday, Sep 23, 2017 - 12:06 PM (IST)

ਓਵਰਲੋਡਿਡ ਤੇ ਬਿਨਾਂ ਕਾਗਜ਼ਾਂ ਦੇ ਚੱਲਦੇ ਵਾਹਨ ਹੋਏ ਥਾਣਿਆਂ ''ਚ ਬੰਦ


ਫਿਰੋਜ਼ਪੁਰ (ਕੁਮਾਰ) - ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਸ ਵੱਲੋਂ ਜ਼ਿਲਾ ਫਿਰੋਜ਼ਪੁਰ ਵਿਚ ਚੱਲਦੇ ਓਵਰ ਲੋਡਿੰਗ ਵਾਹਨਾਂ, ਤੇਜ਼ ਰਫਤਾਰ ਅਤੇ ਬਿਨਾਂ ਕਾਗਜ਼ਾਂ ਦੇ ਚੱਲਦੇ ਵਾਹਨਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਰਵਿ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੁਲਦੀਪ ਸ਼ਰਮਾ ਅਤੇ ਨਰੇਸ਼ ਕੁਮਾਰ ਦੀਆਂ ਟ੍ਰੈਫਿਕ ਟੀਮਾਂ ਵੱਲੋਂ ਬਿਨਾਂ ਕਾਗਜ਼ਾਤ ਅਤੇ ਓਵਰਲੋਡਿੰਗ ਵਾਲੇ ਵਾਹਨ ਥਾਣਿਆਂ ਵਿਚ ਬੰਦ ਕੀਤੇ ਗਏ ਹਨ।
ਕੁਲਦੀਪ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਓਵਰਲੋਡਿਡ ਖਾਦ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਇਕ ਜੁਗਾੜੂ ਚਾਰ ਪਹੀਆ ਵਾਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਵੱਡੇ ਟਰੱਕਾਂ ਦੇ ਚਲਾਨ ਕੱਟੇ ਗਏ ਅਤੇ ਵਾਹਨ ਥਾਣਿਆਂ ਵਿਚ ਬੰਦ ਕੀਤੇ ਗਏ ਹਨ।


Related News