ਨਾਭਾ ’ਚ ਤਿੰਨ ਥਾਵਾਂ ’ਤੇ ਲੱਗੇ ਵੈਕਸੀਨ ਕੈਂਪ, 107 ਵਿਅਕਤੀਆਂ ਦੇ ਲਾਏ ਗਏ ਟੀਕੇ

Saturday, May 22, 2021 - 05:55 PM (IST)

ਨਾਭਾ ’ਚ ਤਿੰਨ ਥਾਵਾਂ ’ਤੇ ਲੱਗੇ ਵੈਕਸੀਨ ਕੈਂਪ, 107 ਵਿਅਕਤੀਆਂ ਦੇ ਲਾਏ ਗਏ ਟੀਕੇ

ਨਾਭਾ (ਜੈਨ) : ਸਿਹਤ ਵਿਭਾਗ ਵੱਲੋਂ ਅੱਜ ਇੱਥੇ ਸਰਕਾਰੀ ਰਿਪੁਦਮਨ ਕਾਲਜ, ਰਾਧਾ ਸਵਾਮੀ ਸਤਿਸੰਗ ਭਵਨ ਤੇ ਪ੍ਰਾਈਵੇਟ ਪਬਲਿਕ ਸਕੂਲ ਵਿਚ ਵੈਕਸੀਨ ਕੈਂਪ ਲਾਏ ਗਏ, ਜਿਨ੍ਹਾਂ ਵਿਚ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੇ ਟੀਕੇ ਲਾਏ ਗਏ। ਰਾਧਾ ਸਵਾਮੀ ਸਤਿਸੰਗ ਭਵਨ ਵਿਚ ਅਮਰਜੀਤ ਸਿੰਘ (ਸੈਕਟਰੀ) ਦੀ ਟੀਮ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਹਰੇਕ ਵਿਅਕਤੀ ਸ਼ਲਾਘਾ ਕਰ ਰਿਹਾ ਹੈ। ਇੱਥੇ ਚਾਰ ਕੈਂਪ ਲਾਏ ਜਾ ਚੁੱਕੇ ਹਨ।

ਡਾ. ਬਰਾੜ ਤੇ ਅਰੁਣ ਗੁਪਤਾ ਅਨੁਸਾਰ ਅੱਜ 461 ਵਿਅਕਤੀਆਂ ਦੇ ਟੀਕੇ ਲਾਏ ਗਏ। ਡਿਪਟੀ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਅਨੁਸਾਰ ਰਿਪੁਦਮਨ ਕਾਲਜ ਤੇ ਰਣਜੀਤ ਨਗਰ ਦੇ ਏ-1 ਪਬਲਿਕ ਸਕੂਲ ਵਿਚ ਦੋ ਕੈਂਪਾਂ ਵਿਚ 613 ਲੋਕਾਂ ਦੇ ਟੀਕੇ ਲਾਏ ਗਏ। ਵਾਰਡ ਨੰਬਰ-11 ਵਿਚ ਚਰਨਜੀਤ ਬਾਤਿਸ਼ ਪੀ. ਏ. ਟੂ ਕੈਬਨਿਟ ਮੰਤਰੀ ਧਰਮਸੋਤ ਦੀ ਨਿਗਰਾਨੀ ਵਿਚ ਜੋ ਕੈਂਪ ਲਾਇਆ ਗਿਆ, ਉਸ ਵਿਚ ਮਹਿਲਾ ਕੌਂਸਲਰ ਅੰਜਨਾ ਬਾਤਿਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾ ਅਵੱਸ਼ ਹੀ ਲਾਓ।

ਇਸ ਮੌਕੇ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਤੇ ਹੋਰ ਕਈ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮਹਾਮਾਰੀ ਨੂੰ ਖ਼ਤਮ ਕਰਨ ਲਈ ਟੀਕਾ ਅਵੱਸ਼ ਹੀ ਲਾਓ। ਇੰਝ ਹੀ ਸਾਬਕਾ ਕੌਂਸਲ ਪ੍ਰਧਾਨ ਅਤੇ ਸੀਨੀਅਰ ਕੌਂਸਲਰ ਗੌਤਮ ਬਾਤਿਸ਼ ਐਡਵੋਕੇਟ ਅਤੇ ਸੀਨੀਅਰ ਕੌਂਸਲਰ ਪਵਨ ਕੁਮਾਰ ਗਰਗ ਵੀ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਹਨ ਤਾਂ ਜੋ ਹਰੇਕ ਪਰਿਵਾਰ ਟੀਕਾਕਰਨ ਕੈਂਪ ਵਿਚ ਸ਼ਾਮਲ ਹੋਵੇ।


author

Babita

Content Editor

Related News