ਅਮਰੀਕੀ ਕੰਪਨੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਕੀਤਾ ਦਾਅਵਾ (ਵੀਡੀਓ)

Monday, May 18, 2020 - 06:59 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਅੱਜ ਵੀ ਜਾਰੀ ਹੈ, ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਕੈਲੀਫੋਰਨੀਆ ਦੀ ਕੰਪਨੀ ਸੋਰੇਂਟੋ ਥੈਰੇਪਯੂਟਿਕਸ ਨੇ ‘ਐਸਟੀਆਈ -1499’ ਨਾਮਕ ਐਂਟੀਬਾਡੀ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦਾ ਖਾਤਮਾ ਕਰਦੀ ਹੈ। ਕੰਪਨੀ ਨੇ ਪੈਟਰੀ ਡਿਸ਼ ਪ੍ਰਯੋਗ ਤੋਂ ਪਤਾ ਲਗਾਇਆ ਹੈ ਕਿ ਐੱਸ.ਟੀ.ਆਈ-1499 ਐਂਟੀਬਾਡੀ ਕੋਰੋਨਾ ਵਾਇਰਸ ਨੂੰ ਮਨੁੱਖੀ ਸੈੱਲਾਂ ਵਿਚ ਕੋਰੋਨਾ ਦੀ ਲਾਗ ਫੈਲਣ ਤੋਂ ਰੋਕਣ ਵਿਚ 100 ਫੀਸਦੀ ਅਸਰਦਾਇਕ ਹੈ। 

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਲਈ ਸਾਰਸ-ਕੋਵ-2 ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਨੇ ਕੋਰੋਨਾ ਵਾਇਰਸ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਈਲ ਅਤੇ ਇਟਲੀ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਵੀ ਇਸ ਮਹਾਮਾਰੀ ਦਾ ਟੀਕਾ ਬਣਾ ਲਿਆ ਹੈ। ਉਂਝ ਸ਼ੁਰੂਆਤੀ ਬਾਇਓ ਕੈਮੀਕਲ ਅਤੇ ਬਾਇਓ ਸਰੀਰਕ ਵਿਸ਼ਲੇਸ਼ਣ ਇਹ ਵੀ ਸੰਕੇਤ ਕਰਦੇ ਹਨ ਕਿ ਐੱਸ.ਟੀ.ਆਈ. -1499 ਇਕ ਸੰਭਾਵਤ ਤੌਰ ’ਤੇ ਮਜ਼ਬੂਤ ​​ਐਂਟੀਬਾਡੀ ਡਰੱਗ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਨੂੰ ਤਿਆਰ ਕਰਨ, ਮਨਜ਼ੂਰੀ ਲੈਣ ਅਤੇ ਲੋਕਾਂ ਨੂੰ ਉਪਲੱਬਧ ਕਰਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਮਹੀਨੇ ਦੇ ਅੰਦਰ-ਅੰਦਰ ਐਂਟੀਬਾਡੀਜ਼ ਦੀਆਂ ਲਗਭਗ 2 ਲੱਖ ਖੁਰਾਕਾਂ ਦਾ ਉਤਪਾਦਨ ਕਰ ਸਕਦੀ ਹੈ। ਇਸ ਪ੍ਰਵਾਨਗੀ ਲਈ ਕੰਪਨੀ ਨੇ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਅਰਜ਼ੀ ਦੇ ਦਿੱਤੀ ਹੈ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...


rajwinder kaur

Content Editor

Related News