ਪੰਜਾਬ ਦੇ ਨਸ਼ਾ ਛੁਡਾਊ ਕੇਦਰਾਂ ''ਚ ''ਯੂਰਿਨ ਟੈਸਟ ਕਿੱਟਾਂ'' ਨਹੀਂ

09/29/2018 4:05:35 PM

ਚੰਡੀਗੜ੍ਹ : ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਸੂਬੇ ਦੇ ਜ਼ਿਆਦਾਤਰ 'ਨਸ਼ਾ ਛੁਡਾਊ ਕੇਂਦਰਾਂ' 'ਚ ਯੂਰਿਨ ਟੈਸਟ ਕਿੱਟਾਂ ਹੀ ਨਹੀਂ ਹਨ ਅਤੇ ਜਾਂ ਉਹ ਇਸ ਦੀ ਕਮੀ ਨਾਲ ਜੂਝ ਰਹੇ ਹਨ। ਯੂਰਿਨ ਟੈਸਟ ਕਿੱਟਾਂ ਨਾ ਹੋਣ ਕਾਰਨ ਡਾਕਟਰਾਂ ਨੂੰ ਮਜਬੂਰਨ ਫਿਜ਼ੀਕਲ ਆਬਜ਼ਰਵੇਸ਼ਨ ਤੋਂ ਹੀ ਪਤਾ ਲੱਗਦਾ ਹੈ ਕਿ ਵਿਅਕਤੀ ਨਸ਼ੇੜੀ ਹੈ ਜਾਂ ਨਹੀਂ।

ਡਾਕਟਰਾਂ ਨੂੰ ਕਈ ਵਾਰ ਵਿਅਕਤੀ ਦੇ ਸਰੀਰ 'ਤੇ ਸੂਈ ਦੇ ਨਿਸ਼ਾਨ ਦੇਖ ਕੇ ਪਤਾ ਲਾਉਣਾ ਪੈਂਦਾ ਹੈ ਕਿ ਉਹ ਨਸ਼ੇੜੀ ਹੈ ਜਾਂ ਕੋਈ ਟਰੀਟਮੈਂਟ ਲੈ ਰਿਹਾ ਹੈ। ਰਿਟੇਲ ਬਾਜ਼ਾਰ 'ਚ ਇਕ ਟੈਸਟ ਕਿੱਟ ਦੀ ਕੀਮਤ 30 ਰੁਪਏ ਹੈ, ਉੱਥੇ ਹੀ ਮਲਟੀ ਟੈਸਟ ਕਿੱਟ 300 ਰੁਪਏ 'ਚ ਮਿਲਦੀ ਹੈ। ਪੰਜਾਬ ਦੇ ਐਡੀਸ਼ਨਲ ਸੱਕਤਰ ਬੀ ਸ਼੍ਰੀਨਿਵਾਸਨ ਨੇ ਕਿਹਾ ਕਿ ਇਸ ਮਾਮਲੇ 'ਚ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਜਲਦੀ ਹੀ ਯੂਰਿਨ ਟੈਸ ਕਿੱਟਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। 


Related News