ਪੰਜਾਬ ਪੁਲਸ ਦਾ ਮੁਲਜ਼ਮਾਂ ਨਾਲ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ

Wednesday, Oct 02, 2024 - 05:37 PM (IST)

ਪੰਜਾਬ ਪੁਲਸ ਦਾ ਮੁਲਜ਼ਮਾਂ ਨਾਲ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ

ਜਲਾਲਾਬਾਦ (ਬੰਟੀ) : ਥਾਣਾ ਸਦਰ ਨੇ ਦੋ ਵਿਅਕਤੀਆਂ ਸੁਖਦੇਵ ਸਿੰਘ (19) ਪੁੱਤਰ ਮਦਨ ਸਿੰਘ ਪਿੰਡ ਨੌਬੇਰਾਮ ਗੁਰੂਹਰਸਰਾਏ, ਕੁਲਵਿੰਦਰ ਸਿੰਘ ਪੁੱਤਰ ਸੋਮਾ ਸਿੰਘ ਪਿੰਡ ਹਜ਼ਾਰਾ ਰਾਮ ਸਿੰਘ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋ ਵਿਅਕਤੀ ਖੇਤਾਂ ’ਚ ਵੇਖੇ ਗਏ ਤੇ ਜਦ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਅੱਗੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਜਿਨ੍ਹਾਂ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤਾ ਗਿਆ।

ਮੁਲਜ਼ਮਾਂ ਤੋਂ ਇਕ ਪਿਸਤੌਲ, ਇਕ ਮੈਗਜ਼ੀਨ, 3 ਰੌਂਦ ਬਰਾਮਦ ਬਰਾਮਦ ਹੋਏ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕਾ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। 


author

Gurminder Singh

Content Editor

Related News