ਅਣਪਛਾਤੇ ਚੋਰਾਂ ਨੇ ਮੋਬਾਇਲਾਂ ਦੀ  ਦੁਕਾਨ ਤੇ ਸਕੂਲ ਨੂੰ ਬਣਾਇਆ ਨਿਸ਼ਾਨਾ

Monday, Jul 23, 2018 - 06:56 AM (IST)

ਅਣਪਛਾਤੇ ਚੋਰਾਂ ਨੇ ਮੋਬਾਇਲਾਂ ਦੀ  ਦੁਕਾਨ ਤੇ ਸਕੂਲ ਨੂੰ ਬਣਾਇਆ ਨਿਸ਼ਾਨਾ

ਲੁਧਿਆਣਾ, (ਜ.ਬ.)- ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵਲੋਂ ਇਕ ਮੋਬਾਇਲ ਦੀ  ਦੁਕਾਨ ਅਤੇ ਪ੍ਰਾਈਵੇਟ ਸਕੂਲ ’ਚੋਂ ਨਕਦੀ, ਮੋਬਾਇਲ ਅਤੇ ਐੱਲ. ਈ .ਡੀ. ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਿਕਾਇਤ ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 ਪ੍ਰਾਪਤ ਜਾਣਕਾਰੀ ਅਨੁਸਾਰ 33 ਫੁੱਟ ਰੋਡ ’ਤੇ ਸਥਿਤ ਦਮਨ ਮੋਬਾਇਲ  ਸ਼ਾਪ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਅਣਪਛਾਤੇ ਚੋਰ  ਦੁਕਾਨ ’ਚੋਂ ਨਵੇਂ-ਪੁਰਾਣੇ 40 ਮੋਬਾਇਲ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਦੇ ਬਾਅਦ ਸ਼ਿਕਾਇਤ ਥਾਣਾ ਪੁਲਸ ਨੂੰ ਦਿੱਤੀ ਗਈ। 
 ਓਧਰ ਮੂੰਡੀਆਂ ਕਲਾਂ ’ਚ ਨਵੇਂ ਖੁੱਲ੍ਹੇ ਨਿਊ ਏਰਾ ਪਬਲਿਕ ਸਕੂਲ ’ਚੋਂ ਅਣਪਛਾਤੇ ਚੋਰ ਇਕ ਐੱਲ. ਈ. ਡੀ. ਅਤੇ 6 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਸਬੰਧੀ  ਵੀ ਚੌਕੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। 
 


Related News