ਅਣਪਛਾਤੇ ਚੋਰਾਂ ਨੇ ਮੋਬਾਇਲ ਤੇ ਨਕਦੀ ਕੀਤੀ ਚੋਰੀ

Friday, Jan 12, 2018 - 02:20 AM (IST)

ਮੋਗਾ,   (ਆਜ਼ਾਦ)-  ਬਾਘਾਪੁਰਾਣਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਮੋਗਾ ਰੋਡ 'ਤੇ ਸਥਿਤ ਅਨਮੋਲ ਟੈਲੀਕਾਮ ਦੀ ਦੁਕਾਨ ਦਾ ਸ਼ਟਰ ਭੰਨ ਕੇ ਉਸ 'ਚੋਂ ਮੋਬਾਇਲ ਅਤੇ ਨਕਦੀ ਚੋਰੀ ਕਰ ਕੇ ਲਿਜਾਣ ਦਾ ਪਤਾ ਲੱਗਾ ਹੈ। ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਬਾਘਾਪੁਰਾਣਾ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਗੁਰਦਿੱਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਮੋਬਾਇਲ ਅਤੇ ਡੀ. ਜੇ. ਦਾ ਕੰਮ ਕਰਦਾ ਆ ਰਿਹਾ ਹੈ।
ਬੀਤੀ 10 ਜਨਵਰੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਨੂੰ ਤਾਲੇ ਲਾ ਕੇ ਘਰ ਚਲਾ ਗਿਆ ਅਤੇ ਰਾਤ ਸਵਾ ਦੋ ਵਜੇ ਦੇ ਕਰੀਬ ਗੁਆਂਢੀ ਦੁਕਾਨਦਾਰ ਨੇ ਸੂਚਿਤ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ, ਜਿਸ 'ਤੇ ਅਸੀਂ ਤੁਰੰਤ ਉਥੇ ਪੁੱਜੇ ਅਤੇ ਦੇਖਿਆ ਕਿ ਅਣਪਛਾਤੇ ਚੋਰ ਦੁਕਾਨ 'ਚੋਂ ਕਰੀਬ 20 ਮੋਬਾਇਲ ਅਤੇ ਸੱਤ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਰਾਜਾ ਸਿੰਘ ਨੇ ਦੱਸਿਆ ਕਿ ਉਹ ਚੋਰੀ ਦਾ ਸੁਰਾਗ ਲਾਉਣ ਦਾ ਯਤਨ ਕਰ ਰਹੇ ਹਨ। ਅਜੇ ਤੱਕ ਚੋਰੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।


Related News