ਹੁਸ਼ਿਆਰਪੁਰ: ਚੱਲਦੀ ਰੇਲ ਗੱਡੀ 'ਚੋਂ ਅਣਪਛਾਤਿਆਂ ਨੇ ਧੱਕਾ ਮਾਰ ਕੇ ਹਿਮਾਚਲ ਦੇ ਫ਼ੌਜੀ ਨੂੰ ਸੁੱਟਿਆ ਬਾਹਰ
Tuesday, Feb 28, 2023 - 12:05 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਵਿਚ ਭੇਤਭਰੇ ਹਲਾਤਾ ਵਿਚ ਚਲਦੀ ਰੇਲਗੱਡੀ 'ਚੋਂ ਬਾਹਰ ਡਿੱਗੇ ਫ਼ੌਜੀ ਨੂੰ ਗੰਭੀਰ ਹਾਲਤ ਵਿਚ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਆਪਣੇ ਨਾਲ ਹੋਈ ਵਾਰਦਾਤ ਬਾਰੇ ਦੱਸਦਿਆਂ ਗੰਭੀਰ ਜ਼ਖ਼ਮੀ ਹੋਏ ਫ਼ੌਜੀ ਸਚਿਨ ਸ਼ਰਮਾ ਵਾਸੀ ਸਿਰਮੌਰ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਸਨੂੰ ਰੇਲਗੱਡੀ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਧੱਕਾ ਮਾਰ ਕੇ ਬਾਹਰ ਸੁੱਟਿਆ ਹੈ। ਉਹ ਅੰਬਾਲਾ ਤੋਂ ਜੰਮੂ ਜਾ ਰਿਹਾ ਸੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੀਤਾ ਕਤਲ
ਉਸ ਨੇ ਦੱਸਿਆ ਕਿ ਰਾਤ 3 ਵਜੇ ਦੇ ਕਰੀਬ ਰੇਲਗੱਡੀ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਸ਼ੱਕੀ ਹਲਾਤਾ ਵਿਚ ਸਵਾਰੀਆਂ ਦੇ ਸਾਮਾਨ ਨਾਲ ਛੇੜਖਾਨੀ ਕਰ ਰਹੇ ਸਨ। ਜਦੋਂ ਵਿਅਕਤੀਆਂ ਨੇ ਉਸ ਦਾ ਬੈਗ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਫ਼ੌਜੀ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਰੇਲਗੱਡੀ 'ਚੋਂ ਬਾਹਰ ਧੱਕਾ ਮਾਰ ਦਿੱਤਾ।
ਇਹ ਵੀ ਪੜ੍ਹੋ- ਜੇਲ੍ਹ ’ਚ ਮਾਰੇ ਗਏ ਗੈਂਗਸਟਰਾਂ ਦਾ ਹੋਇਆ ਪੋਸਟਮਾਰਟਮ, ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਲਾਸ਼ਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।