ਧਰੀਆਂ-ਧਰਾਈਆਂ ਰਹਿ ਗਈਆਂ ਡਿਗਰੀਆਂ, ਬੇਰੁਜ਼ਗਾਰੀ ਤੋਂ ਹਾਰੇ ਨੌਜਵਾਨ ਨੇ ਉਹ ਕੀਤਾ ਜੋ ਸੋਚਿਆ ਨਾ ਸੀ

Friday, Jan 13, 2023 - 06:15 PM (IST)

ਧਰੀਆਂ-ਧਰਾਈਆਂ ਰਹਿ ਗਈਆਂ ਡਿਗਰੀਆਂ, ਬੇਰੁਜ਼ਗਾਰੀ ਤੋਂ ਹਾਰੇ ਨੌਜਵਾਨ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਤਪਾ ਮੰਡੀ (ਮੇਸ਼ੀ, ਹਰੀਸ਼) : ਪਿੰਡ ਢਿੱਲਵਾਂ ਵਿਖੇ ਇਕ ਬੇਰੁਜ਼ਗਾਰ ਨੌਜਵਾਨ ਵੱਲੋਂ ਪਿੰਡ ਦੀ ਆਨਾਜ ਮੰਡੀ ’ਚ ਫਾਹਾ ਲਗਾ ਕੇ ਅਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੁਲਸ ਵੱਲੋ ਜਾਂਚ ਤਹਿਤ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਘੁੰਨਸ ਰੋਡ ’ਤੇ ਅਨਾਜ ਮੰਡੀ ਵਿਖੇ ਲਾਈਟ ਟਾਵਰ ਨਾਲ ਪਿੰਡ ਦੇ ਆਕਾਸ਼ਦੀਪ ਸਿੰਘ (21) ਪੁੱਤਰ ਜਗਸੀਰ ਸਿੰਘ ਲਾਲੜੂ ਪੱਤੀ ਪਿੰਡ ਢਿੱਲਵਾਂ ਨੇ ਰੱਸਾ ਬੰਨ੍ਹ ਕੇ ਫਾਹਾ ਲੈਕੇ ਆਤਮ ਹੱਤਿਆ ਕੀਤੀ ਹੈ, ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਵਾਸੀ ਸਵੇਰ ਸਮੇਂ ਆਨਾਜ ਮੰਡੀ ਪਾਸੋਂ ਗੁਜਰ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਕਿਉਂਕਿ ਮ੍ਰਿਤਕ ਵੱਲੋਂ ਪੰਜਾਬ ਸਰਕਾਰ ਦੀਆਂ ਪੁਲਸ ਭਰਤੀ ਸਮੇਤ ਹੋਰ ਵੱਖ-ਵੱਖ ਪੋਸਟਾਂ ਲਈ ਅਪਲਾਈ ਕੀਤਾ ਪਰ ਸਫਲਤਾ ਹਾਸਿਲ ਨਾ ਹੋਣ ਕਾਰਨ ਮਾਯੂਸੀ ਦਾ ਹੀ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਨੂੰ ਛਿੜੇਗਾ ਕਾਂਬਾ, ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਹੋਰ ਚਿੰਤਾ

ਮ੍ਰਿਤਕ ਨੌਜਵਾਨ ਨੇ ਯੂਨੀਵਰਸਿਟੀ ਢਿਲਵਾਂ ਤੋਂ ਪੜ੍ਹਾਈ ਕੀਤੀ ਸੀ। ਜੋ ਨੌਕਰੀ ਦੀ ਤਲਾਸ਼ ਵਿਚ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਮੇਤ ਆਪਣੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਦੇ ਬੋਝ ਦੀ ਪੰਡ ਨੂੰ ਹੌਲਾ ਕਰਨਾ ਚਾਹੁੰਦਾ ਸੀ। ਕੋਈ ਵੀ ਨੌਕਰੀ ਜਾਂ ਕੰਮ ਹੱਥ ਨਾ ਲੱਗਣ ਕਾਰਨ ਇਸ ਵੱਡੇ ਬੋਝ ਨੂੰ ਖ਼ਤਮ ਕਰਨ ਲਈ ਉਸਨੇ ਰਾਤ ਸਮੇਂ ਘਰੋਂ ਬਾਹਰ ਆ ਕੇ ਆਤਮ ਹੱਤਿਆ ਨੂੰ ਚੁਣ ਲਿਆ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖਾ, ਸਰਪੰਚ ਜੁਗਿੰਦਰ ਸਿੰਘ ਬਰਾੜ, ਸਮਾਜ ਸੇਵੀ ਮੇਵਾ ਸਿੰਘ, ਪੰਚ ਸੌਦਾਗਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ,ਪੰਚ ਕਰਮਜੀਤ ਸਿੰਘ, ਲਖਵਿੰਦਰ ਸਿੰਘ, ਸਾਬਕਾ ਪੰਚ ਸੰਤ ਰਾਮ ਅਤੇ ਭਜਨ ਸਿੰਘ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ

 


author

Gurminder Singh

Content Editor

Related News