ਗਣਤੰਤਰ ਦਿਵਸ ਮੌਕੇ ਦਸੂਹਾ 'ਚੋਂ ਲਾਵਾਰਿਸ ਥਾਰ ਬਰਾਮਦ, ਮਿਲੇ ਗੋਲ਼ੀਆਂ ਦੇ ਨਿਸ਼ਾਨ, ਗੈਂਗਵਾਰ ਦਾ ਖ਼ਦਸ਼ਾ
Friday, Jan 26, 2024 - 06:31 PM (IST)
ਦਸੂਹਾ (ਵੈੱਬ ਡੈਸਕ, ਝਾਵਰ)- ਹੁਸ਼ਿਆਰਪੁਰ ਦੇ ਦਸੂਹਾ ਵਿਖੇ ਗਣਤੰਤਰ ਦਿਵਸ ਮੌਕੇ ਲਾਵਾਰਿਸ ਥਾਰ ਮਿਲਣ ਦੀ ਸੂਚਨਾ ਮਿਲੀ ਹੈ। ਬਰਾਮਦ ਕੀਤੀ ਗਈ ਥਾਰ 'ਤੇ ਗੋਲ਼ੀਆਂ ਦੇ ਨਿਸ਼ਾਨ ਵੀ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬਲੱਗਣ-ਸੰਸਾਰਪੁਰ ਸੜਕ 'ਤੇ ਸਵੇਰੇ 5 ਵਜੇ ਪਿੰਡ ਬਲੱਗਣ ਨਜ਼ਦੀਕ ਜਬਰਦਸਤ ਫਾਇਰਿੰਗ ਹੋਈ ਹੈ।
ਜਾਣਕਾਰੀ ਮੁਤਾਬਕ ਰਾਜੀਵ ਵਾਸੀ ਪਿੰਡ ਜਾਗਲਾ ਤੋਂ ਤੜਕਸਾਰ ਆਪਣੇ ਪਿੰਡ ਤੋਂ ਦਸੂਹਾ ਵੱਲ ਨੂੰ ਆ ਰਿਹਾ ਸੀ, ਇਸ ਦੀ ਥਾਰ ਗੱਡੀ ਦਸੂਹਾ ਦੇ ਪਿੰਡ ਬਲੱਗਣ ਸੜਕ ’ਤੇ ਖੜ੍ਹੀ ਮਿਲੀ ਹੈ। ਕਾਰ ਵਿਚੋਂ ਰਾਜੀਵ ਕੁਮਾਰ ਗਾਇਬ ਸੀ। ਇਸ ਦੀ ਥਾਰ ਗੱਡੀ ਦੇ ਪੰਜ ਗੋਲ਼ੀਆਂ ਦੇ ਨਿਸ਼ਾਨ ਅਤੇ ਥਾਰ ਦਾ ਸ਼ੀਸ਼ਾ ਟੁੱਟਿਆ ਪਾਇਆ ਗਿਆ ਹੈ। ਥਾਰ ਦੇ ਅੰਦਰੋਂ ਡਰਾਈਵਰ ਸੀਟ ’ਤੇ ਲੱਥੇ ਬੂਟਾਂ ਦਾ ਜੋੜਾ ਵੀ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਪੁਲਸ ਫੋਰਸ ਲੈ ਕੇ ਪਹੁੰਚ ਗਏ। ਇਸ ਮੌਕੇ ਥਾਰ ਗੱਡੀ ਦੇ ਡਰਾਈਵਰ ਵਾਲੀ ਸਾਈਡ 'ਤੇ ਚਾਰ ਗੋਲ਼ੀਆਂ ਲੱਗੀਆਂ ਮਿਲੀਆਂ ਜਦਕਿ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਇਕ ਗੋਲ਼ੀ ਲੱਗੀ ਮਿਲੀ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਿਫ਼ਤਾਰ ਸ਼ੂਟਰਾਂ ਦਾ ਖ਼ੁਲਾਸਾ, USA ਦੇ ਨੌਜਵਾਨ ਤੋਂ ਫਿਰੌਤੀ ਲੈ ਕੇ ਬਲਾਚੌਰ ’ਚ ਗੋਲ਼ੀਆਂ ਮਾਰ ਕੀਤਾ ਕਤਲ
ਇਸ ਦੌਰਾਨ ਥਾਰ ਗੱਡੀ ਦਾ ਮਾਲਕ ਰਾਜੀਵ ਠਾਕੁਰ ਪੁੱਤਰ ਤਰਸੇਮ ਠਾਕੁਰ ਪਿੰਡ ਜਾਂਗਲ ਉਹ ਪਿੰਡ ਵਿੱਚ ਆਪਣੇ ਆਪ ਨੂੰ ਪੀ. ਏ. ਪੀ. 'ਚ ਨੌਕਰੀ ਕਰਦਾ ਦੱਸਦਾ ਸੀ। ਉਸ ਸਵੇਰੇ ਲਗਭਗ ਚਾਰ 4.30 ਵਜੇ ਘਰੋਂ ਚੱਲਿਆ ਜਦਕਿ ਰਸਤੇ ਵਿੱਚ ਘਟਨਾ ਵਾਪਰ ਗਈ। ਹੁਣ ਤੱਕ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਥਾਰ ਗੱਡੀ ਦੇ ਮਾਲਕ ਰਾਜੀਵ ਠਾਕੁਰ ਦੇ ਭਰਾ ਸੰਜੀਵ ਠਾਕਰ ਜੋਕਿ ਦਸੂਹਾ ਵਿਖੇ ਦੁੱਧ ਪਾ ਕੇ ਆ ਰਿਹਾ ਸੀ ਉਸ ਨੇ ਆਪਣੀ ਗੱਡੀ ਦੀ ਪਛਾਣ ਕੀਤੀ ਅਤੇ ਘਟਨਾ ਸਬੰਧੀ ਦੱਸਿਆ। ਪੁਲਸ ਵੱਲੋਂ ਗੈਂਗਵਾਰ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਿਰਹਾ ਹੈ। ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ 'ਤਿਰੰਗਾ' ਲਹਿਰਾਉਣ ਦੀ ਰਸਮ ਕੀਤੀ ਅਦਾ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।