ਨਾਜਾਇਜ਼ ਸ਼ਰਾਬ ਬਰਾਮਦ, ਔਰਤ ਸਮੇਤ 3 ਗ੍ਰਿਫਤਾਰ

Monday, Jan 29, 2018 - 03:43 PM (IST)


ਫਿਰੋਜ਼ਪੁਰ (ਕੁਮਾਰ) - ਥਾਣਾ ਸਿਟੀ ਫਿਰੋਜ਼ਪੁਰ ਤੇ ਸਦਰ ਜ਼ੀਰਾ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਸਵਾ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ।   ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਹੌਲਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਦੁਲਚੀ ਕੇ ਰੋਡ 'ਤੇ ਪੁਲਸ ਨੇ ਐਕਟਿਵਾ ਸਕੂਟਰ ਸਵਾਰ 2 ਵਿਅਕਤੀਆਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਸਵਾ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਸਮੇਤ ਫੜੇ ਵਿਅਕਤੀਆਂ ਨੇ ਪੁਲਸ ਨੂੰ ਆਪਣੇ ਨਾਂ ਪ੍ਰਵੀਨ ਤੇ ਸਾਜਨ ਦੱਸੇ ਹਨ ਤੇ ਪੁਲਸ ਨੇ ਸ਼ਰਾਬ ਸਮੇਤ ਐਕਟਿਵਾ ਸਕੂਟਰ ਵੀ ਕਬਜ਼ੇ 'ਚ ਲੈ ਲਿਆ ਹੈ। ਦੂਸਰੇ ਪਾਸੇ ਥਾਣਾ ਸਦਰ ਜ਼ੀਰਾ ਦੇ ਹੌਲਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਸ਼ੇਰਾ ਵਾਲਾ ਚੌਕ ਦੇ ਨਜ਼ਦੀਕ ਪੁਲਸ ਨੇ ਗਸ਼ਤ ਤੇ ਚੈਕਿੰਗ ਕਰ ਕੇ ਕੌਲਾਸ਼ ਕੌਰ ਨਾਮੀ ਔਰਤ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।


Related News