ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਔਰਤ ਗ੍ਰਿਫ਼ਤਾਰ

Tuesday, Sep 17, 2024 - 05:08 PM (IST)

ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਔਰਤ ਗ੍ਰਿਫ਼ਤਾਰ

ਅੰਮ੍ਰਿਤਸਰ (ਅਵਦੇਸ਼): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਧੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਦੌਰਾਨ, ਅੰਮ੍ਰਿਤਸਰ, ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦਾ ਜਵਾਈ, ਜੁਗਰਾਜ ਸਿੰਘ, ਪੁੱਤਰ ਪ੍ਰਤਾਪ ਸਿੰਘ, ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ, ਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤੱਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਇਹ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਕਰ ਰਹੇ ਸਨ। ਇਹ ਨਸ਼ੇ ਦੇ ਕੰਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਮਾਮਲੇ ਵਿੱਚ ਪਿੱਛਲੇ ਅਤੇ ਅਗਲੇ ਦੇ ਲਿੰਕਾਂ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ 'ਚ ਪਾਈ ਲਾਸ਼, ਖੁਦ ਸੁੱਟ ਕੇ ਆਈ

ਆਪਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ, ਕਮਿਸ਼ਨਰ ਪੁਲਸ (ਸੀ.ਪੀ.) ਅੰਮ੍ਰਿਤਸਰ, ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਸ ਟੀਮਾਂ ਨੂੰ ਭਰੋਸੇਯੋਗ ਸੂਚਨਾਵਾਂ ਮਿਲੀਆਂ ਕਿ ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਨੇ ਨਸ਼ੇ ਦੀ ਇੱਕ ਕੰਸਾਈਨਮੈਂਟ ਪ੍ਰਾਪਤ ਕੀਤਾ ਹੈ, ਜੋ ਇਸ ਸਮੇਂ ਉਸਦੇ ਕਬਜ਼ੇ ਵਿੱਚ ਸੀ। ਪੁਲਸ ਵੱਲੋਂ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, ਡੀ.ਸੀ.ਪੀ ਇਨਵੈਸਟਿਗੇਸ਼ਨ, ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ ਸਿਟੀ-2 ਅਭਿਮੰਨਿਊ ਰਾਣਾ ਅਤੇ ਏ.ਸੀ.ਪੀ ਵੈਸਟ ਸਵਰਨਜੀਤ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਮੁੱਖ ਥਾਣਾ ਛੇਹਰਟਾ ਅੰਮ੍ਰਿਤਸਰ, ਇੰਸਪੈਰਕਟਰ ਰੋਬਿੰਨ ਹੰਸ ਦੀ ਪੁਲਿਸ ਟੀਮਾਂ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਵਿੱਚ ਉਸਦੇ ਕਿਰਾਏ ਦੇ ਰਿਹਾਇਸ਼ ਤੋਂ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ-  ਬਾਹਰੋਂ ਖਾਣਾ ਖਾਣ ਤੋਂ ਪਹਿਲਾਂ ਪੜ੍ਹ ਲਿਓ ਪੂਰੀ ਖ਼ਬਰ, ਮਸ਼ਹੂਰ ਰੈਸਟੋਰੈਂਟ 'ਚੋਂ ਸਾਹਮਣੇ ਆਈ ਹੈਰਾਨੀ ਵਾਲੀ ਗੱਲ

ਇਸ ਸਬੰਧੀ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਐੱਨ.ਡੀ.ਪੀ.ਐੱਸ ਐਕਟ ਦੀ ਧਾਰਾ 21 (ਸੀ) ਤਹਿਤ ਮੁਕੱਦਮਾਂ ਨੰਬਰ 164, ਮਿਤੀ 16/09/2024 ਦਰਜ ਕੀਤਾ ਗਿਆ ਹੈ।  ਥਾਣਾ ਕੰਟੋਨਮੈਂਟ, ਅੰਮ੍ਰਿਤਸਰ ਵੱਲੋਂ ਇੱਕ ਹੋਰ ਮਾਮਲੇ ਵਿੱਚ ਗੁਪਤ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਹੋਏ 3 ਵਿਅਕਤੀਆਂ ਨੂੰ ਕਾਬੂ ਕਰਕੇ 02 ਪਿਸਟਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਿਸ਼ਾਲ ਕੁਮਾਰ,ਨਰੇਸ਼ ਕੁਮਾਰ ਉਰਫ ਮਣੀ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ, ਸਾਰੇ ਵਾਸੀ ਪਿੰਡ ਡੰਡੇ, ਥਾਣਾ ਘਰਿੰਡਾ, ਅੰਮ੍ਰਿਤਸਰ ਰਹਿਣ ਵਜੋਂ ਹੋਈ ਹੈ।

PunjabKesari

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ!

ਇਨ੍ਹਾਂ ਦੀ ਪਿਲਤੌਲ 'ਚ ਇੱਕ ਪਿਸਤੌਲ (.30 ਬੋਰ) ਸਮੇਤ 07 ਕਾਰਤੂਸ, ਇੱਕ ਦੇਸੀ ਪਿਸਤੌਲ (.315 ਬੋਰ/ਦੇਸੀ ਕੱਟਾ) ਸਮੇਤ ਇੱਕ ਖੋਲ ਅਤੇ ਇੱਕ ਕਾਰ (ਮਾਰੁਤੀ ਐਸਟੀਮ)  ਬਰਾਮਦ ਕੀਤੀ ਗਈ ਹੈ।  ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ 'ਚ ਆਰਮਸ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾਂ ਨੰਬਰ 150, ਮਿਤੀ 16/09/2024 ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News