ਯੂ. ਪੀ. ਤੋਂ ਕਾਬੂ ਕੀਤੇ ਅੱਤਵਾਦੀਆਂ ਨੂੰ ਲਿਆਂਦਾ ਨਵਾਂਸ਼ਹਿਰ

Thursday, Sep 21, 2017 - 12:20 AM (IST)

ਨਵਾਂਸ਼ਹਿਰ, (ਮਨੋਰੰਜਨ)- ਯੂ.ਪੀ. ਏ.ਟੀ.ਐੱਸ. ਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ 'ਚ ਯੂ.ਪੀ. ਦੇ ਲਖੀਮਪੁਰ ਜ਼ਿਲੇ 'ਚੋਂ ਕਾਬੂ ਕੀਤੇ ਗਏ 2 ਸ਼ੱਕੀ ਅੱਤਵਾਦੀਆਂ 'ਚੋਂ ਇਕ ਨੂੰ ਨਵਾਂਸ਼ਹਿਰ ਪੁਲਸ ਟ੍ਰਾਂਜ਼ਿਟ ਰਿਮਾਂਡ 'ਤੇ ਦੇਰ ਸ਼ਾਮ ਨਵਾਂਸ਼ਹਿਰ ਲਿਆਈ, ਜਦੋਂਕਿ ਦੂਜੇ ਸ਼ੱਕੀ ਨੂੰ ਨਾਭਾ ਪੁਲਸ ਲੈ ਗਈ ਹੈ। 
ਨਵਾਂਸ਼ਹਿਰ ਦੀ ਪੁਲਸ ਵੱਲੋਂ ਕਾਬੂ ਕੀਤੇ ਗਏ ਸ਼ੱਕੀਆਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਦੋਵੇਂ ਗ੍ਰਿਫਤਾਰੀਆਂ ਨਵਾਂਸ਼ਹਿਰ ਪੁਲਸ ਦੀ ਇਨਪੁੱਟ 'ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਯੂ.ਪੀ. ਏ.ਟੀ.ਐੱਸ. ਨੇ ਨਵਾਂਸ਼ਹਿਰ ਪੁਲਸ ਦੀ ਇਨਪੁੱਟ 'ਤੇ ਮੰਗਲਵਾਰ ਨੂੰ ਯੂ.ਪੀ. ਦੇ ਲਖੀਮਪੁਰ ਜ਼ਿਲੇ ਤੋਂ ਪੰਜਾਬ ਦੇ 2 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਫੜੇ ਗਏ ਅੱਤਵਾਦੀਆਂ 'ਚੋਂ ਇਕ ਨਾਭਾ ਜੇਲ 'ਚੋਂ ਭੱਜੇ ਮੁਲਜ਼ਮਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਿਚ ਲੋੜੀਂਦਾ ਸੀ, ਜਦੋਂਕਿ ਦੂਜਾ ਬੱਬਰ ਖਾਲਸਾ ਦੇ ਮੁਲਜ਼ਮਾਂ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਜਤਿੰਦਰ ਸਿੰਘ ਨੂੰ ਯੂ.ਪੀ. ਪੁਲਸ ਨੇ ਲਖੀਮਪੁਰ ਖੀਰੀ ਤੋਂ ਦੇਰ ਰਾਤ ਗ੍ਰਿਫਤਾਰ ਕੀਤਾ, ਜਿਸ ਦਾ ਨਾਭਾ ਜੇਲ ਕਾਂਡ ਨਾਲ ਜੁੜੇ ਹੋਣ ਕਾਰਨ ਉਸ ਨੂੰ ਨਾਭਾ ਪੁਲਸ ਲੈ ਆਈ।
ਇੰਸਪੈਕਟਰ ਸੁਰਿੰਦਰ ਚਾਂਦ ਨੇ ਦੱਸਿਆ ਕਿ ਦੂਜੇ ਫੜੇ ਗਏ ਸ਼ੱਕੀ ਅੱਤਵਾਦੀ ਸਤਨਾਮ ਸਿੰਘ ਨੂੰ ਪੁਲਸ ਨੇ ਮੁਕੰਦਪੁਰ ਵਿਚ ਹੋਈ ਇਕ ਘਟਨਾ ਦੇ ਸੰਬੰਧ ਵਿਚ ਪਹਿਲਾਂ ਹੀ ਨਾਮਜ਼ਦ ਕੀਤਾ ਹੋਇਆ ਹੈ। ਸਤਨਾਮ ਸਿੰਘ ਨੂੰ ਕੱਲ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਪੰਜਾਬ ਪੁਲਸ ਨੂੰ ਲੋੜੀਂਦੇ ਸਨ। ਪੰਜਾਬ ਪੁਲਸ ਨੇ ਦੋਵਾਂ ਖਿਲਾਫ ਵਾਰੰਟ ਵੀ ਜਾਰੀ ਕੀਤਾ ਸੀ। 


Related News