ਭਿਆਨਕ ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ

Wednesday, Nov 03, 2021 - 11:15 PM (IST)

ਭਿਆਨਕ ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ

ਸੰਗਰੂਰ(ਵਿਜੈ ਕੁਮਾਰ ਸਿੰਗਲਾ)- ਅੱਜ ਦੇਰ ਰਾਤ ਸੰਗਰੂਰ ਵਿਖੇ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਅਤਿ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਦਾ ਲੋਕਾਂ ਤੇ ਵਪਾਰੀਆਂ ਨੂੰ ਵੱਡਾ ਤੋਹਫ਼ਾ, ਸਰਕਾਰੀ ਪੋਰਟਲ ’ਤੇ ਹੋਵੇਗਾ ਵਿਸ਼ਵ ਪੱਧਰੀ ਕਾਰੋਬਾਰ
ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਵਿਅਕਤੀ ਪਾਤੜਾਂ ਸਾਈਡ ਤੋਂ ਸੰਗਰੂਰ ਵੱਲ ਆ ਰਹੇ ਸਨ ਅਤੇ ਸੰਗਰੂਰ ਤੋਂ ਪਾਤੜਾਂ ਸਾਈਡ ਵੱਲ ਜਾ ਰਹੇ ਟਰੱਕ ਅਤੇ ਕਾਰ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਹਾਦਸਾ ਸੰਗਰੂਰ ਤੋਂ ਪਾਤੜਾਂ ਰੋਡ 'ਤੇ ਪੈਂਦੇ ਗੰਦੇ ਨਾਲੇ ਦੇ ਪੁਲ ਉਪਰ ਵਾਪਰਿਆ। 

 

ਇਹ ਵੀ ਪੜ੍ਹੋ- ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਅਗਲੀਆਂ ਚੋਣਾਂ ਦਾ ਟ੍ਰੇਲਰ ਹੈ ਜ਼ਿਮਨੀ ਚੋਣਾਂ ਦੇ ਨਤੀਜੇ : ਸੰਧਵਾਂ
ਮ੍ਰਿਤਕ ਵਿਅਕਤੀ ਪਿੰਡ ਤੂੰਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਜ਼ਖ਼ਮੀ ਵਿਅਕਤੀ ਪਿੰਡ ਨਾਗਰੇ ਦਾ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ 'ਤੇ ਪੁੱਜੀ ਸੰਗਰੂਰ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। 


author

Bharat Thapa

Content Editor

Related News