ਦਿਨ-ਦਿਹਾੜੇ 2 ਔਰਤਾਂ ਦੇ ਕੰਨਾਂ ''ਚੋਂ ਵਾਲੀਆਂ ਝਪਟੀਆਂ

Monday, Sep 04, 2017 - 05:16 AM (IST)

ਟਾਂਡਾ- ਅਹੀਆਪੁਰ ਟਾਂਡਾ ਵਿਖੇ ਅੱਜ ਦਿਨ-ਦਿਹਾੜੇ ਗੁਰਦੁਆਰੇ ਨਜ਼ਦੀਕ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਇਕ ਔਰਤ ਦੇ ਕੰਨ ਦੀ ਵਾਲੀ ਝਪਟ ਲਈ। ਸਵਰਨ ਕੌਰ ਪਤਨੀ ਹਜ਼ਾਰਾ ਸਿੰਘ ਵਾਸੀ ਵਾਰਡ ਨੰ. 14 ਮੁਹੱਲਾ ਰਾਮਗੜ੍ਹੀਆ ਅਹੀਆਪੁਰ ਨੇ ਦੱਸਿਆ ਕਿ ਉਹ ਕਰੀਬ 4 ਵਜੇ ਬਾਜ਼ਾਰੋਂ ਆਪਣੇ ਘਰ ਵਾਪਸ ਪਰਤ ਰਹੀ ਸੀ। ਜਦੋਂ ਉਹ ਗੁਰਦੁਆਰਾ ਰਾਮਗੜ੍ਹੀਆ ਕੋਲ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਉਸ ਦੇ ਕੰਨ 'ਚੋਂ ਵਾਲੀ ਝਪਟ ਲਈ ਤੇ ਫ਼ਰਾਰ ਹੋ ਗਏ। ਝਪਟਮਾਰੀ ਦੀ ਇਹ ਵਾਰਦਾਤ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। 
ਇਸੇ ਤਰ੍ਹਾਂ ਇਕ ਹੋਰ ਵਾਰਦਾਤ ਦੌਰਾਨ ਮੋਟਰਸਾਈਕਲ ਝਪਟਮਾਰਾਂ ਨੇ ਘਰ 
ਅੱਗੇ ਖੜ੍ਹੀ ਇਕ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਦਿਨ-ਦਿਹਾੜੇ ਝਪਟਮਾਰੀ ਦਾ ਸ਼ਿਕਾਰ ਬਣੀ ਭਜਨ ਕੌਰ ਪਤਨੀ ਦਾਸ ਰਾਮ ਨੇ ਦੱਸਿਆ 
ਕਿ ਉਹ ਕਰੀਬ 4 ਵਜੇ ਆਪਣੇ ਘਰ ਅੱਗੇ ਖੜ੍ਹੀ ਸੀ ਕਿ ਝਪਟਮਾਰਾਂ ਨੇ ਉਸ ਦੇ ਕੰਨਾਂ 'ਚੋਂ ਵਾਲੀਆਂ ਝਪਟ ਲਈਆਂ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਮਹੇਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News