DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ ''ਚੋਰਨੀਆਂ'' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ

Sunday, Sep 29, 2024 - 08:33 PM (IST)

ਬਠਿੰਡਾ (ਸੁਖਵਿੰਦਰ/ਵਰਮਾ)- ਬੀਤੇ ਦਿਨੀਂ ਸੀ.ਆਈ.ਡੀ. ਦੇ ਡੀ.ਐੱਸ.ਪੀ. ਦੇ ਘਰੋਂ ਗਹਿਣੇ, ਨਕਦੀ ਅਤੇ ਡਾਇਮੰਡ ਸੈੱਟ ਆਦਿ ਚੋਰੀ ਕਰਨ ਵਾਲੀਆਂ 2 ਔਰਤਾਂ ਨੂੰ ਬਿਹਾਰ ਤੋਂ ਪੁਲਸ ਵੱਲੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਘਰ ਵਿਚ ਕੰਮ ਕਰਦੀਆਂ ਦੋ ਔਰਤਾਂ ਵੱਲੋਂ ਸੀ.ਆਈ.ਡੀ. ਦੇ ਡੀ.ਐੱਸ.ਪੀ. ਪਰਮਿੰਦਰ ਸਿੰਘ ਦੇ ਘਰੋਂ ਗਹਿਣੇ, ਨਕਦੀ ਅਤੇ ਡਾਇਮੰਡ ਸੈਂਟ ਚੋਰੀ ਕਰ ਲਏ ਸਨ। ਉਕਤ ਦੋਵੇਂ ਅਣਪਛਾਤੀਆਂ ਔਰਤਾਂ ਘਰ ਵਿਚ ਸਾਫ-ਸਫਾਈ ਕਰਨ ਲਈ ਆਈਆਂ ਸਨ, ਜਿਨ੍ਹਾਂ ਨਾਲ ਸ਼ਿਕਾਇਤਕਰਤਾ ਦੀ ਘਰ ਦੇ ਕੰਮ ਕਰਨ ਸਬੰਧੀ ਗੱਲਬਾਤ ਹੋਈ ਤੇ ਉਸ ਦਿਨ ਉਨ੍ਹਾਂ ਨੇ ਘਰ ਦੀ ਸਾਫ-ਸਫਾਈ ਕੀਤੀ ਤੇ ਅਗਲੇ ਦਿਨ ਉਕਤ ਔਰਤਾਂ ਕੰਮ ’ਤੇ ਨਹੀਂ ਆਈਆਂ ਸਨ। ਇਸ ਦੌਰਾਨ ਜਦੋਂ ਸ਼ਿਕਾਇਤਕਰਤਾ ਵੱਲੋਂ ਘਰ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਅਲਮਾਰੀ ਵਿਚ ਰੱਖੇ ਹੋਏ ਸੋਨੇ ਦੇ ਗਹਿਣੇ, ਡਾਇਮੰਡ ਸੈੱਟ ਤੇ ਨਕਦੀ ਗਾਇਬ ਸਨ।

PunjabKesari

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਵੇਂ ਪ੍ਰਵਾਸੀ ਔਰਤਾਂ ਵੱਲੋਂ ਉਨ੍ਹਾਂ ਦੇ ਘਰੋਂ ਉਕਤ ਗਹਿਣੇ ਚੋਰੀ ਕਰ ਲਏ ਗਏ ਹਨ, ਜਿਨ੍ਹਾਂ ਗਹਿਣਿਆਂ ਦੀ ਕੀਮਤ ਲਗਭਗ 23 ਲੱਖ ਰੁਪਏ ਬਣਦੀ ਸੀ। ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਬਠਿੰਡਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰ ਕੇ ਮੁਲਜ਼ਮ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼

ਸੀ.ਸੀ.ਟੀ.ਵੀ. ਫੁਟੇਜ ਅਤੇ ਖੂਫੀਆ ਸੋਰਸਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਅਤੇ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਵਾਸੀ ਲਖਨਊ ਹਾਲ ਪੁੱਤਰੀ ਉਪਿੰਦਰ ਸ਼ਾਹ ਵਾਸੀਆਨ ਵਾਰਡ ਨੰ. 17 ਸ਼ਿਵ ਕੁਮਾਰੀ ਪਹਾੜ ਜ਼ਿਲ੍ਹਾ ਭਾਗਲਪੁਰ, ਬਿਹਾਰ ਨੂੰ ਭਾਗਲਪੁਰ ਜ਼ਿਲੇ ਦੇ ਕਹਿਲਗਾਓਂ ਤੋਂ ਗ੍ਰਿਫਤਾਰ ਕਰ ਕੇ ਮਾਣਯੋਗ ਇਲਾਕਾ ਮੈਜਿਸਟਰੇਟ ਦੇ ਪੇਸ਼ ਕਰ ਕੇ ਰਾਹਦਾਰੀ ਰਿਮਾਂਡ ਹਾਸਲ ਕੀਤਾ ਗਿਆ।

ਪੁਲਸ ਵੱਲੋਂ ਮੁਲਜ਼ਮ ਔਰਤਾਂ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਡਾਇਮੰਡ ਸੈੱਟ ਬਰਾਮਦ ਕਰ ਲਿਆ ਹੈ। ਦੋਵਾਂ ਔਰਤਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਕੋਲੋਂ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਟ੍ਰੇਸ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News