ਪੰਜਾਬ 'ਚ ਦਲ ਬਦਲੀਆਂ ਦੀ ਸਿਆਸਤ! ਜ਼ਿਮਨੀ ਚੋਣਾਂ 'ਚ 7 Imported ਆਗੂਆਂ ਨੂੰ ਮਿਲੀ ਟਿਕਟ
Monday, Oct 28, 2024 - 03:39 PM (IST)
ਲੁਧਿਆਣਾ (ਹਿਤੇਸ਼)– 4 ਸੀਟਾਂ ’ਤੇ ਹੋ ਰਹੀਆਂ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਪੂਰੇ ਉਫਾਨ ’ਤੇ ਹੈ। ਇਸ ਦੌਰਾਨ ਸਾਰੇ ਸਿਆਸੀ ਪਾਰਟੀਆਂ ਵੱਲੋਂ ਦਿੱਗਜਾਂ ’ਤੇ ਦਾਅ ਲਗਾਇਆ ਗਿਆ ਹੈ, ਜਿਸ ਦੇ ਲਈ ਉਨ੍ਹਾਂ ਦਲ ਬਦਲੂਆਂ ਦਾ ਸਹਾਰਾ ਲੈਣਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ
ਇਨ੍ਹਾਂ ’ਚ ਭਾਜਪਾ ਸਭ ਤੋਂ ਅੱਗੇ ਹੈ। ਜਿਸਨੇ ਚਾਰੇ ਸੀਟਾਂ ’ਤੇ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਤੋਂ ਆਏ 2 ਅਤੇ ਕਾਂਗਰਸ ਨੇ 1 ਦਲ ਬਦਲੂ ਨੇਤਾ ਨੂੰ ਟਿਕਟ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਪਾਰਟੀਆਂ ਨੂੰ ਬਗਾਵਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਚੇਅਰਮੈਨ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਚੱਬੇਵਾਲ ਤੋਂ ਹਲਕਾ ਇੰਚਾਰਜ ਵੱਲੋਂ ਵੀ ਟਿਕਟ ਨਾ ਦੇਣ ਨੂੰ ਲੈ ਕੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਭੜਾਸ ਕੱਢੀ ਗਈ ਹੈ।
ਇਹ ਹਨ ਪਾਰਟੀਆਂ ਬਦਲਣ ਵਾਲੇ ਨੇਤਾ
- ਮਨਪ੍ਰੀਤ ਬਾਦਲ, ਗਿੱਦੜਬਾਹਾ
- ਕੇਵਲ ਢਿੱਲੋਂ, ਬਰਨਾਲਾ
- ਸੋਹਣ ਸਿੰਘ ਠੰਡਲ, ਚੱਬੇਵਾਲ।
- ਰਵੀਕਿਰਨ ਕਾਹਲੋਂ, ਡੇਰਾ ਬਾਬਾ ਨਾਨਕ।
- ਰਣਜੀਤ ਕੁਮਾਰ, ਚੱਬੇਵਾਲ
- ਇਸ਼ਾਂਤ ਕੁਮਾਰ, ਚੱਬੇਵਾਲ,
- ਡਿੰਪੀ ਢਿੱਲੋਂ, ਗਿੱਦੜਬਾਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
ਚੱਬੇਵਾਲ ’ਚ 3 ਉਮੀਦਵਾਰਾਂ ਨੇ ਬਦਲੀਆਂ ਹਨ ਪਾਰਟੀਆਂ
ਉਪ ਚੋਣ ਨਾਲ ਜੁੜਿਆ ਇਕ ਰੌਚਕ ਪਹਿਲੂ ਇਹ ਵੀ ਹੈ ਕਿ ਚੱਬੇਵਾਲ ’ਚ ਤਿੰਨੇ ਉਮੀਦਵਾਰਾਂ ਨੇ ਪਾਰਟੀਆਂ ਬਦਲੀਆਂ ਹਨ। ਇਨ੍ਹਾਂ ’ਚ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਐੱਮ. ਪੀ. ਬਣ ਗਏ ਹਨ ਅਤੇ ਉਨ੍ਹਾਂ ਵੱਲੋਂ ਅਸਤੀਫਾ ਦੇਣ ਦੀ ਵਜ੍ਹਾ ਨਾਲ ਖਾਲੀ ਹੋਈ ਸੀਟ ’ਤੇ ਹੋ ਰਹੀ ਉਪ ਚੋਣ ’ਚ ‘ਆਪ’ ਨੇ ਚੱਬੇਵਾਲ ਦੇ ਬੇਟੇ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਭਾਜਪਾ ਦਾ ਦਾਮਨ ਫੜ ਲਿਆ ਹੈ ਅਤੇ ਕਾਂਗਰਸ ਨੇ ਜਿਸ ਰਣਜੀਤ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ, ਉਹ ਬਸਪਾ ਦੀ ਟਿਕਟ ’ਤੇ ਹਾਲ ਹੀ ’ਚ ਹੋਈ ਲੋਕ ਸਭਾ ਚੋਣ ਲੜੇ ਸਨ।
ਇਹ ਖ਼ਬਰ ਵੀ ਪੜ੍ਹੋ - ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ ਵਜ੍ਹਾ
ਮਨਪ੍ਰੀਤ ਬਾਦਲ ਨੇ ਬਦਲੀ ਹੈ ਚੌਥੀ ਪਾਰਟੀ
ਦਲ ਬਦਲੂਆਂ ਦੀ ਲਿਸਟ ’ਚ ਸਭ ਤੋਂ ਉੱਪਰ ਨਾਂ ਮਨਪ੍ਰੀਤ ਬਾਦਲ ਦਾ ਆਉਂਦਾ ਹੈ, ਜਿਨ੍ਹਾਂ ਨੇ ਚੌਥੀ ਪਾਰਟੀ ਬਦਲੀ ਹੈ। ਉਹ ਲੰਮੇ ਸਮੇਂ ਤੱਕ ਅਕਾਲੀ ਦਲ ’ਚ ਰਹੇ ਅਤੇ ਫਿਰ ਪੀ. ਪੀ. ਪੀ. ਪਾਰਟੀ ਬਣਾਈ, ਇਸ ਤੋਂ ਬਾਅਦ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਗਿੱਦੜਬਾਹਾ ਪੁੱਜ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8