ਤਿੰਨ ਕਿਸਾਨਾਂ ਦੇ ਟਿਊਬਵੈੱਲਾਂ ਦੀਆਂ ਮੋਟਰਾਂ ਚੋਰੀ
Thursday, Jun 28, 2018 - 12:48 AM (IST)
ਗੁਰਦਾਸਪੁਰ/ਦੋਰਾਂਗਲਾ, (ਵਿਨੋਦ/ਨੰਦਾ)- ਸਰਹੱਦੀ ਪਿੰਡ ਦਬੂਡ਼ੀ ’ਚ ਬੀਤੀ ਰਾਤ ਤਿੰਨ ਕਿਸਾਨਾਂ ਦੇ ਟਿਊਬਵੈੱਲ ਦੀਆਂ ਮੋਟਰਾਂ ਚੋਰੀ ਹੋਣ ਦੀ ਖਬਰ ਮਿਲੀ ਹੈ। ਪੀਡ਼ਤ ਕਿਸਾਨ ਤਰਸੇਮ ਸਿੰਘ ਪੁੱਤਰ ਸਾਈਂ ਦਾਸ, ਕੁਲਦੀਪ ਸ਼ਰਮਾ ਪੁੱਤਰ ਦਰਸ਼ਨ ਕੁਮਾਰ ਸ਼ਰਮਾ, ਹੀਰਾ ਲਾਲ ਪੁੱਤਰ ਤਰਸੇਮ ਲਾਲ ਨਿਵਾਸੀ ਪਿੰਡ ਦਬੂਡ਼ੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀਆਂ ਟਿਊਬਵੈੱਲਾਂ ਦੀਆਂ ਮੋਟਰਾਂ ਚੋਰੀ ਹੋ ਗਈਆਂ। ਇਨ੍ਹਾਂ ਤਿੰਨਾਂ ਕਿਸਾਨਾਂ ਦੇ ਲਿੰਕ ਸਡ਼ਕ ਜੋ ਕਿ ਪਿੰਡ ਮਗਰਮੂਦੀਆ ਨੂੰ ਜਾਂਦੀ ਹੈ, ਦੇ ਕਿਨਾਰੇ ਟਿਊਬਵੈੱਲ ਲੱਗੇ ਹੋਏ ਹਨ। ਜਦ ਸਵੇਰੇ ਤਿੰਨਾਂ ਕਿਸਾਨਾਂ ਨੇ ਵੇਖਿਆ ਤਾਂ ਉਨ੍ਹਾਂ ਦੇ ਟਿਊਬਵੈੱਲਾਂ ਦੀਆਂ ਮੋਟਰਾਂ ਗਾਇਬ ਸਨ।
