"Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)

Tuesday, May 19, 2020 - 06:04 PM (IST)

ਜਲੰਧਰ (ਬਿਊਰੋ) - ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਆਪਣੇ ਇੱਕ ਬਿਆਨ ਵਿੱਚ ਚੀਨ ਨਾਲ ਰਿਸ਼ਤੇ ਖ਼ਤਮ ਕਰਨ ਦੀ ਗੱਲ ਆਖੀ ਹੈ। ਕਿਉਂਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਕਿਸ ਤਰ੍ਹਾਂ ਦੇ ਰਿਸ਼ਤੇ ਖਤਮ ਕਰਨ ਦੀ ਗੱਲ ਕਹੀ ਗਈ ਹੈ, ਇਸ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵਿਦਿਆਰਥੀਆਂ ਨੂੰ ਸਾਇੰਸ ਸਟੱਡੀ ਦੇ ਲਈ ਵੀਜ਼ਾ ਨਾ ਦੇਣਾ ਅਤੇ ਚੀਨ ਦੀਆਂ ਕੰਪਨੀਆਂ ਦੀ ਯੂ.ਐੱਸ.ਏ ਵਿਚ ਸਪਲਾਈ ਬੰਦ ਕਰਨ ਦੀ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਟ੍ਰੰਪ ਨੇ ਉਨ੍ਹਾਂ ਅਮਰੀਕੀ ਕੰਪਨੀਆਂ ’ਤੇ ਟੈਕਸ ਲਗਾਉਣ ਦੀ ਗੱਲ ਕਹੀ ਹੈ, ਜੋ ਅਮਰੀਕਾ ਤੋਂ ਬਾਹਰ ਜਾ ਕੇ ਹੋਰ ਦੇਸ਼ਾਂ ਵਿੱਚ ਵਪਾਰ ਕਰਨ ਨੂੰ ਤਰਜੀਹ ਦੇਣ ਬਾਰੇ ਸੋਚ ਰਹੀਆਂ ਹਨ। 

ਜ਼ਿਕਰਯੋਗ ਹੈ ਕਿ ਅਮਰੀਕੀ ਕੰਪਨੀ Apple ਚੀਨ ਨੂੰ ਛੱਡ ਕੇ ਆਇਰਲੈਂਡ ਅਤੇ ਭਾਰਤ ਵਿੱਚ ਨਿਵੇਸ਼ ਕਰਨ ਲਈ‌ ਸੋਚ ਰਹੀ ਸੀ। ਪਰ ਟ੍ਰੰਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਵਿੱਚ ਐਪਲ ਦਾ ਨਿਵੇਸ਼ ਉਨ੍ਹਾਂ ਨਾਲ ਕੀਤੀ ਡੀਲ ਦਾ ਹਿੱਸਾ ਸੀ। ਪਰ ਜੇ ਕੰਪਨੀ ਹੁਣ ਹੋਰ ਦੇਸ਼ ਵੱਲ ਰੁਖ਼ ਕਰਦੀ ਹੈ ਤਾਂ ਅਮਰੀਕਾ ਉਸ ’ਤੇ ਭਾਰੀ ਟੈਕਸ ਲਗਾਵੇਗਾ। ਦੱਸ ਦੇਈਏ ਕਿ ਐਪਲ, ਗੂਗਲ, ਮਾਈਕ੍ਰੋਸੋਪ ਜਿਹੀਆਂ ਕੰਪਨੀਆਂ ਪਹਿਲਾਂ ਹੀ ਚੀਨ ਨੂੰ ਛੱਡਣ ਦੇ ਬਾਰੇ ਸੋਚ ਰਹੀਆਂ ਹਨ ਤਾਂਕਿ ਉਸ ’ਤੇ ਜ਼ਿਆਦਾ ਨੈੱਟ ਪੜਤਾਪ ਨਾ ਪਵੇ। ਟਰੰਪ ਦੇ ਇਸ ਬਿਆਨ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਲਈ ਦਿਲਚਸਪੀ ਨਹੀਂ ਰੱਖਦੇ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਬਾਰੇ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...


rajwinder kaur

Content Editor

Related News