ਪੰਜਾਬ ਬੰਦ ; ਰੇਲ ਯਾਤਰੀਆਂ ਲਈ ਵੱਡੀ ਖ਼ਬਰ- 150 ਤੋਂ ਵੱਧ ਟ੍ਰੇਨਾਂ ਹੋਈਆਂਂ ਰੱਦ
Monday, Dec 30, 2024 - 12:10 AM (IST)
ਫਿਰੋਜ਼ਪੁਰ- ਅੱਜ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੱਦੇਨਜ਼ਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਰੇਲਵੇ ਵਿਭਾਗ ਵੱਲੋਂ 163 ਟ੍ਰੇਨਾਂ ਨੂੰ ਰੱਦ ਕੀਤਾ ਜਾਵੇਗਾ, ਜਦਕਿ 19 ਟ੍ਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਜਾਵੇਗਾ।
ਇਸ ਤੋਂ ਇਲਾਵਾ 15 ਟ੍ਰੇਨਾਂ ਥੋੜ੍ਹੇ ਸਮੇਂ ਲਈ ਚੱਲਣਗੀਆਂ, 15 ਟ੍ਰੇਨਾਂ ਲੇਟ ਹੋਣਗੀਆਂ ਅਤੇ 9 ਟ੍ਰੇਨਾਂ ਨੂੰ ਰੋਕ ਕੇ ਚਲਾਇਆ ਜਾਵੇਗਾ। ਰੋਕ ਕੇ ਚਲਾਈਆਂ ਜਾ ਰਹੀਆਂ ਟ੍ਰੇਨਾਂ ਨੂੰ ਅਜਿਹੀਆਂ ਥਾਵਾਂ 'ਤੇ ਰੋਕਿਆ ਜਾਵੇਗਾ, ਜਿੱਥੇ ਰੇਲਵੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਖਾਣ-ਪੀਣ ਵਰਗੀਆਂ ਜ਼ਰੂਰੀ ਸਹੂਲਤਾਂ ਮਿਲਦੀਆਂ ਰਹਿਣ।
ਇਹ ਯਕੀਨੀ ਬਣਾਉਣ ਲਈ ਕਿ ਰੇਲ ਯਾਤਰੀਆਂ ਨੂੰ ਪ੍ਰਭਾਵਿਤ ਟ੍ਰੇਨਾਂ ਬਾਰੇ ਜਾਣਕਾਰੀ ਮਿਲਦੀ ਰਹੇ, ਸਟੇਸ਼ਨਾਂ 'ਤੇ ਹੈਲਪ ਡੈਸਕ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪਬਲਿਕ ਅਡ੍ਰੈੱਸ ਸਿਸਟਮ ਰਾਹੀਂ ਲਗਾਤਾਰ ਅਨਾਊਂਸਮੈਂਟ ਕੀਤੀਆਂ ਜਾਣਗੀਆਂ।
ਸਟੇਸ਼ਨਾਂ 'ਤੇ ਸਾਰੇ ਸੁਪਰਵਾਈਜ਼ਰ ਅਤੇ ਕਮਰਸ਼ੀਅਲ ਇੰਸਪੈਕਟਰ ਆਪਣੇ ਹੈੱਡਕੁਆਰਟਰ 'ਚ ਰਹਿਣਗੇ, ਤਾਂ ਜੋ ਯਾਤਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਰਹਿਣ। ਰੇਲਵੇ ਯਾਤਰੀਆਂ ਦੀ ਜਾਣਕਾਰੀ ਲਈ ਰੇਲ ਗੱਡੀਆਂ ਦੇ ਰੱਦ ਹੋਣ, ਸ਼ਾਰਟ ਟਰਮੀਨੇਟ ਹੋਣ, ਸ਼ਾਰਟ ਓਰੀਜਨੇਟ ਹੋਣ, ਡਾਇਵਰਟਿਡ ਟ੍ਰੇਨਾਂ ਦੀ ਜਾਣਕਾਰੀ ਵੀ ਬਲਕ ਮੈਸੇਜ ਰਾਹੀਂ ਉਪਲਬਧ ਕਰਵਾਈ ਜਾ ਰਹੀ ਹੈ। ਮੁੱਖ ਸਟੇਸ਼ਨਾਂ 'ਤੇ ਰਿਫੰਡ ਲੈਣ ਲਈ ਵਾਧੂ ਕਾਊਂਟਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਇਹ ਵੀ ਪੜ੍ਹੋ- ਪੁਲਸ ਨੂੰ ਮਿਲੀ ਵੱਡੀ ਸਫ਼ਲਤਾ ; ਥਾਣਿਆਂ 'ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਕੀਤੇ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e