ਰੇਲ ਗੱਡੀ ਦੀ ਸਾਈਡ ਵੱਜਣ ਨਾਲ ਨੌਜਵਾਨ ਦੀ ਮੌਤ
Wednesday, Jan 03, 2018 - 04:42 PM (IST)
ਬਟਾਲਾ (ਬੇਰੀ, ਸੈਂਡੀ) - ਬੁੱਧਵਾਰ ਸਵੇਰੇ ਰੇਲ ਗੱਡੀ ਦੀ ਸਾਈਡ ਵੱਜਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਪਰਮਜੀਤ ਪੁੱਤਰ ਬਲਕਾਰ ਵਾਸੀ ਬੱਖੇਵਾਲ ਮੁਰਗੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਸ ਦਾ ਭਤੀਜਾ ਸਰਬਜੀਤ ਪੁੱਤਰ ਰਤਨ ਲਾਲ ਵਾਸੀ ਬੱਖੇਵਾਲ ਅੱਜ ਸਵੇਰੇ ਘਰੋਂ ਬਾਹਰ ਗਿਆ ਸੀ, ਜਦੋਂ ਉਹ ਮੁਰਗੀ ਮੁਹੱਲਾ ਰੇਲਵੇ ਫਾਟਕ 'ਤੇ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਇਸ ਨੂੰ ਰੇਲ ਗੱਡੀ ਆਉਂਦੀ ਦਿਖਾਈ ਨਹੀਂ ਦਿੱਤੀ, ਜਿਸ ਕਾਰਨ ਰੇਲ ਗੱਡੀ ਦੀ ਸਾਈਡ ਵੱਜਣ ਨਾਲ ਇਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਸ ਚੌਕੀ ਬਟਾਲਾ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਰਬਜੀਤ ਦੀ ਲਾਸ਼ ਕਬਜ਼ੇ 'ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ।
