ਟਰੈਫਿਕ ਪੁਲਸ ਨੇ ਸ਼ਹਿਰ ਦੀ ਵਿਵਸਥਾ ਨੂੰ ਸੁਧਾਰਨ ਲਈ ਨਾਜਾਇਜ਼ ਕਬਜ਼ੇ ਹਟਵਾਏ

Saturday, Nov 18, 2017 - 05:44 PM (IST)

ਟਰੈਫਿਕ ਪੁਲਸ ਨੇ ਸ਼ਹਿਰ ਦੀ ਵਿਵਸਥਾ ਨੂੰ ਸੁਧਾਰਨ ਲਈ ਨਾਜਾਇਜ਼ ਕਬਜ਼ੇ ਹਟਵਾਏ


ਮਲੋਟ (ਜੱਜ) - ਟਰੈਫਿਕ ਪੁਲਸ ਵੱਲੋਂ ਇੰਚਾਰਜ ਵਿਸ਼ਨ ਲਾਲ ਦੀ ਅਗਵਾਈ ਵਿਚ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਦਿਨ-ਰਾਤ ਯਤਨ ਕੀਤੇ ਜਾ ਰਹੇ ਹਨ। ਅੱਜ ਟਰੈਫਿਕ ਇੰਚਾਰਜ ਨੇ ਰੇਲਵੇ ਪੁਲ ਦੇ ਥੱਲੇ ਸਬਜ਼ੀ ਰੇਹੜੀ ਵਾਲਿਆਂ ਵੱਲੋਂ ਕੀਤੇ ਗਏ ਕਬਜ਼ੇ ਕਾਰਨ ਇੰਦਰਾ ਰੋਡ ਵਾਲੇ ਪਾਸੇ ਲਗਦੇ ਜਾਮ ਤੋਂ ਨਿਜਾਤ ਦਿਵਾਉਣ ਲਈ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਸੜਕ ਤੋਂ ਮਿੱਟੀ ਪੁੱਟਵਾ ਕੇ ਰਾਹ ਖੁੱਲ੍ਹਵਾਇਆ ਤੇ ਰੇਹੜੀ ਵਾਲਿਆਂ ਨੂੰ ਰੇਹੜੀਆਂ ਪੁਲ ਥੱਲੇ ਹੀ ਸੀਮਤ ਰੱਖਣ ਦੀ ਸਖਤ ਹਦਾਇਤ ਕੀਤੀ । 
ਪੁਲ ਦੇ ਦੂਜੇ ਪਾਸੇ ਜਿਥੇ ਮੇਨ ਬਾਜ਼ਾਰ ਨੂੰ ਜਾਂਦੇ ਮੁੱਖ ਰਸਤੇ ਅੱਗੋਂ ਰੇਹੜੀਆਂ ਹਟਵਾਈਆਂ ਗਈਆਂ, ਉਥੇ ਹੀ ਸੁਪਰ ਬਾਜ਼ਾਰ ਦੇ ਮੁੱਖ ਰਸਤੇ ਪੈਟਰੋਲ ਪੰਪ ਦੇ ਸਾਹਮਣੇ ਨਾਜਾਇਜ਼ ਕਬਜ਼ੇ ਚੁੱਕਵਾ ਕੇ ਉਥੇ ਬਾਜ਼ਾਰਾਂ 'ਚ ਆਉਣ ਵਾਲਿਆਂ ਲਈ ਗੱਡੀਆਂ ਪਾਰਕਿੰਗ ਦੀ ਥਾਂ ਬਣਵਾਈ ਗਈ। 
ਇਸ ਮੌਕੇ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਵਿਸ਼ਨ ਲਾਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਆਵਾਜਾਈ ਸਬੰਧੀ ਦਿੱਕਤਾਂ ਹੱਲ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਪਰ ਇਸ ਵਿਚ ਸ਼ਹਿਰ ਵਾਸੀਆਂ ਤੇ ਨਗਰ ਕੌਂਸਲ ਸਮੇਤ ਬਾਕੀ ਮਹਿਕਮਿਆਂ ਦੀ ਸੰਜੀਦਗੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੜਕ ਖਾਲੀ ਕਰਵਾਉਣ ਲਈ ਜੇ. ਸੀ. ਬੀ. ਮਸ਼ੀਨ ਟਰਾਲੀ ਆਦਿ ਲਈ ਵੀ ਟਰੈਫਿਕ ਪੁਲਸ ਵੱਲੋਂ ਆਪਣੇ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ ਅਤੇ ਜੇਕਰ ਪੂਰਾ ਪ੍ਰਸ਼ਾਸਨ ਤੇ ਰਾਜਨੀਤਕ ਲੋਕ ਟਰੈਫਿਕ ਪੁਲਸ ਦਾ ਸਹਿਯੋਗ ਕਰਨ ਤਾਂ ਸ਼ਹਿਰ ਦੇ ਬਾਜ਼ਾਰਾਂ 'ਚ ਆਉਣ-ਜਾਣ ਵਾਲਿਆਂ ਨੂੰ ਨਿਰਵਿਘਨ ਆਵਾਜਾਈ ਸਹੂਲਤਾਂ ਮਿਲ ਸਕਦੀਆਂ ਹਨ ।


Related News