ਕਮਿਸ਼ਨਰੇਟ ਪੁਲਸ ਜਲੰਧਰ ਨੇ ਸ਼ਹਿਰ 'ਚ ਲਾਏ ਹਾਈ-ਟੈੱਕ ਨਾਕੇ
Tuesday, Aug 12, 2025 - 09:41 PM (IST)

ਜਲੰਧਰ (ਪੰਕਜ/ਕੁੰਦਨ) : ਆਜ਼ਾਦੀ ਦਿਵਸ ਦੇ ਮਦੇਨਜ਼ਰ, ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਸ਼ਹਿਰ ਦੇ ਪੰਜ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਥਾਵਾਂ ‘ਤੇ ਹਾਈ-ਟੈਕ ਨਾਕੇ ਤਾਇਨਾਤ ਕੀਤੇ ਗਏ ਹਨ। ਇਹ ਸੁਰੱਖਿਆ ਨਾਕੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ, ਕਾਨੂੰਨ-ਵਿਵਸਥਾ ਕਾਇਮ ਰੱਖਣ ਤੇ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਜਨ-ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਏ ਗਏ ਹਨ।
ਪੁਲਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਵੱਲੋਂ ਸਾਰੇ ਨਾਕਿਆਂ ਦੀ ਵਿਸਥਾਰਪੂਰਵਕ ਖੁਦ ਜਾਂਚ ਕੀਤੀ ਗਈ ਹੈ ਅਤੇ ਹਰ ਨਾਕੇ ਦੀ ਸਿੱਧੀ ਦੇਖ-ਰੇਖ ਏ.ਸੀ.ਪੀ. ਦਰਜੇ ਦੇ ਪੁਲਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਹਾਈ-ਟੈਕ ਨਾਕੇ ਦਾਣਾ ਮੰਡੀ ਟੀ ਪੁਆਇੰਟ (ਨਜ਼ਦੀਕ ਵਰਕਸ਼ਾਪ ਚੌਕ), ਵਰਿਆਣਾ ਮੋੜ, ਬੀ.ਐਸ.ਐਫ. ਚੌਕ, ਜੀ.ਐਨ.ਏ. ਚੌਕ, ਅਤੇ ਧੋਗਰੀ ਮੋੜ 'ਤੇ ਲਾਏ ਗਏ । ਇਨ੍ਹਾਂ ਨਾਕਿਆਂ ‘ਤੇ ਅਧੁਨਿਕ ਬੈਰੀਕੇਡਿੰਗ ਪ੍ਰਣਾਲੀ, ਵੱਖ-ਵੱਖ ਅਡਵਾਂਸ ਉਪਕਰਣ ਅਤੇ ਐਮਰਜੈਂਸੀ ਰਿਸਪਾਂਸ ਸਾਜੋ-ਸਾਮਾਨ ਉਪਲਬਧ ਹਨ। ਵਿਸ਼ੇਸ਼ ਧਿਆਨ ਸ਼ਹਿਰ ਦੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾ ‘ਤੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਸੰਪੂਰਨ ਜਾਂਚ ‘ਤੇ ਦਿੱਤਾ ਜਾ ਰਿਹਾ ਹੈ। ਚੈਕਿੰਗ ਦੌਰਾਨ PAIS ਐਪ ਦੀ ਵਰਤੋਂ ਕੀਤੀ ਗਈ, ਤਾਂ ਜੋ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਦੀ ਪੁਸ਼ਟੀ ਕੀਤੀ ਜਾ ਸਕੇ। ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਸ ਹੈਲਪਲਾਈਨ 112 ‘ਤੇ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e