ਪਤੀ ਦੇ ਨਾਜਾਇਜ਼ ਸੰਬੰਧਾਂ ਨੇ ਉਜਾੜ ''ਤਾ ਘਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Wednesday, Aug 20, 2025 - 03:50 PM (IST)

ਗੁਰਦਾਸਪੁਰ (ਵਿਨੋਦ)-ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਇਕ ਔਰਤ ਵੱਲੋਂ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਇਸ ਸਬੰਧ ’ਚ ਧਾਲੀਵਾਲ ਪੁਲਸ ਨੇ ਪਤੀ ਸਮੇਤ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀ ਅਜੇ ਫਰਾਰ ਹਨ।
ਇਹ ਵੀ ਪੜ੍ਹੋ: ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੁਖਬੀਰ ਬਾਦਲ ਨੇ ਕਹੀਆਂ ਅਹਿਮ ਗੱਲਾਂ
ਇਸ ਸਬੰਧੀ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਕਿ ਵਰਿਆਮ ਮਸੀਹ ਪੁੱਤਰ ਬੰਤਾ ਮਸੀਹ ਵਾਸੀ ਮਰੜ ਥਾਣਾ ਬਟਾਲਾ ਨੇ ਬਿਆਨ ਦਿੱਤਾ ਕਿ ਉਸ ਦੀ ਲੜਕੀ ਰਣਜੀਤ ਦਾ ਵਿਆਹ 2 ਸਾਲ ਪਹਿਲਾ ਦੋਸ਼ੀ ਸਰਬਦਿਆਲ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਜਿਨ੍ਹਾਂ ਦਾ ਇਕ ਸਾਲ ਦਾ ਲੜਕਾ ਹੈ। ਦੋਸ਼ੀ ਦੇ ਆਪਣੀ ਪਹਿਲੇ ਵਿਆਹ ਦੀ ਸਾਲੇਹਾਰ ਪੂਨਮ ਪਤਨੀ ਕਾਲੀ ਵਾਸੀ ਆਲੇਚੱਕ ਨਾਲ ਨਾਜਾਇਜ਼ ਸੰਬੰਧ ਸਨ। ਜਿਸ ਦਾ ਉਸ ਦੀ ਲੜਕੀ ਵਿਰੋਧ ਕਰਦੀ ਸੀ।
18 ਅਗਸਤ ਨੂੰ ਦੋਸ਼ੀ ਪਤੀ ਸਰਬਦਿਆਲ, ਲੱਕੀ ਪੁੱਤਰਾਨ ਨਵਾਬ, ਜੋਇਆ ਪਤਨੀ ਲੱਕੀ ਵਾਸੀਆਨ ਪ੍ਰੇਮ ਨਗਰ ਗੁਰਦਾਸਪੁਰ, ਪੰਮੀ ਪਤਨੀ ਜੋਸਫ ਮਸੀਹ ਵਾਸੀ ਮਹਿਤਾਬਪੁਰਾ ਥਾਣਾ ਮੁਕੇਰੀਆਂ, ਪੂਨਮ ਪਤਨੀ ਕਾਲੀ ਵਾਸੀ ਆਲੇਚੱਕ ਥਾਣਾ ਸਦਰ ਗੁਰਦਾਸਪੁਰ ਨੇ ਕੁੜੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਜਿਸ ’ਤੇ ਕੁੜੀ ਰਣਜੀਤ ਨੇ ਉਕਤ ਦੋਸ਼ੀਆਂ ਤੋਂ ਦੁਖ਼ੀ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵਰਿਆਮ ਮਸੀਹ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਪਤੀ ਸਰਬਦਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e