ਖਰੜ ''ਚ ਪੁਲਸ ਦੀ ਛਾਪੇਮਾਰੀ, ਵਿਅਕਤੀ ਨੂੰ ਲਿਆ ਹਿਰਾਸਤ ''ਚ

Monday, Aug 18, 2025 - 01:22 PM (IST)

ਖਰੜ ''ਚ ਪੁਲਸ ਦੀ ਛਾਪੇਮਾਰੀ, ਵਿਅਕਤੀ ਨੂੰ ਲਿਆ ਹਿਰਾਸਤ ''ਚ

ਖਰੜ (ਅਮਰਦੀਪ ਸਿੰਘ ਸੈਣੀ) : ਐੱਸ. ਐੱਸ. ਪੀ. ਹਰਮਨਦੀਪ ਸਿੰਘ ਹੰਸ ਦੀ ਅਗਵਾਈ ਹੇਠ ਪੁਲਸ ਨੇ ਅੱਜ ਮੁੰਡੀ ਖਰੜ ਬੰਗਾਲਾ ਬਸਤੀ ਵਿੱਚ ਸੀ. ਏ. ਐੱਸ. ਓ. ਮੁਹਿੰਮ ਤਹਿਤ ਘਰੋ-ਘਰੀ ਤਲਾਸ਼ੀ ਲਈ। ਇਸ ਦੌਰਾਨ 2 ਸ਼ੱਕੀ ਮੋਟਰਸਾਈਕਲਾਂ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਕੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਨੇ ਦੱਸਿਆ ਹੈ ਕਿ ਗੈਂਗਸਟਰਾਂ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਸ਼ੁਰੂ ਕੀਤੀ ਇਹ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਹੈ ਕਿ ਹਿਰਾਸਤ ਵਿੱਚ ਲਏ ਇੱਕ ਸ਼ੱਕੀ ਮੁਲਜ਼ਮ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਇਸ ਮੌਕੇ ਐੱਸ. ਪੀ. ਰਮਨਦੀਪ ਸਿੰਘ, ਡੀ. ਐੱਸ. ਪੀ. ਕਰਮ ਸਿੰਘ ਸੰਧੂ, ਐੱਸ. ਐੱਚ. ਓ. ਸਿਟੀ ਸੁਨੀਲ ਕੁਮਾਰ ਸ਼ਰਮਾ, ਐੱਸ. ਐੱਚ. ਓ. ਘੜੂੰਆਂ ਬਲਵਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।


author

Babita

Content Editor

Related News