ਟ੍ਰੈਫਿਕ ਪੁਲਸ ਨੇ ਚਲਾਈ ਬੱਸ ਸਟੈਂਡ ਖੇਤਰ ''ਚ ਚੈਕਿੰਗ ਮੁਹਿੰਮ

08/27/2017 12:48:47 PM

ਕਪੂਰਥਲਾ(ਭੂਸ਼ਣ)— ਪੰਚਕੂਲਾ 'ਚ ਡੇਰਾ ਵਿਵਾਦ ਦੇ ਕਾਰਨ ਸ਼ੁੱਕਰਵਾਰ ਦੀ ਸ਼ਾਮ ਪੈਦਾ ਹੋਏ ਹਿੰਸਕ ਹਾਲਾਤਾਂ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਕਪੂਰਥਲਾ ਨੇ ਬੱਸ ਸਟੈਂਡ 'ਚ ਵੱਡੇ ਪੱਧਰ 'ਤੇ ਨਾਕਾਬੰਦੀ ਕਰਕੇ ਜਿੱਥੇ ਕਾਫੀ ਗਿਣਤੀ 'ਚ ਚਲਾਨ ਕੱਟੇ, ਉਥੇ ਹੀ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ। 
ਜ਼ਿਕਰਯੋਗ ਹੈ ਕਿ ਡੇਰਾ ਵਿਵਾਦ ਦੇ ਕਾਰਨ ਸੂਬੇ ਭਰ 'ਚ ਰੈੱਡ ਅਲਰਟ ਜਾਰੀ ਹੈ, ਜਿਸ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਮੁੱਖ ਬੱਸ ਸਟੈਂਡ ਅਤੇ ਆਸ-ਪਾਸ ਦੇ ਖੇਤਰਾਂ 'ਚ ਨਾਕਾਬੰਦੀ ਕਰਕੇ ਵੱਡੀ ਗਿਣਤੀ 'ਚ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਬਿਨਾਂ ਕਾਗਜ਼ਾਂ ਦੇ ਚੱਲ ਰਹੇ ਕਈ ਵਾਹਨਾਂ ਦੇ ਚਲਾਨ ਕੱਟੇ। ਉਥੇ ਹੀ ਬੱਸ ਸਟੈਂਡ ਖੇਤਰ 'ਚ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ। ਟ੍ਰੈਫਿਕ ਟੀਮ ਦੀ ਇਹ ਚੈਕਿੰਗ ਕਰੀਬ 3 ਘੰਟੇ ਤਕ ਜਾਰੀ ਰਹੀ।  ਟ੍ਰੈਫਿਕ ਪੁਲਸ ਨੇ ਚਲਾਈ ਬੱਸ ਸਟੈਂਡ ਖੇਤਰ 'ਚ ਚੈਕਿੰਗ ਮੁਹਿੰਮ 
ਕਪੂਰਥਲਾ(ਭੂਸ਼ਣ)— ਪੰਚਕੂਲਾ 'ਚ ਡੇਰਾ ਵਿਵਾਦ ਦੇ ਕਾਰਨ ਸ਼ੁੱਕਰਵਾਰ ਦੀ ਸ਼ਾਮ ਪੈਦਾ ਹੋਏ ਹਿੰਸਕ ਹਾਲਾਤਾਂ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਕਪੂਰਥਲਾ ਨੇ ਬੱਸ ਸਟੈਂਡ 'ਚ ਵੱਡੇ ਪੱਧਰ 'ਤੇ ਨਾਕਾਬੰਦੀ ਕਰਕੇ ਜਿੱਥੇ ਕਾਫੀ ਗਿਣਤੀ 'ਚ ਚਲਾਨ ਕੱਟੇ, ਉਥੇ ਹੀ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ। 
ਜ਼ਿਕਰਯੋਗ ਹੈ ਕਿ ਡੇਰਾ ਵਿਵਾਦ ਦੇ ਕਾਰਨ ਸੂਬੇ ਭਰ 'ਚ ਰੈੱਡ ਅਲਰਟ ਜਾਰੀ ਹੈ, ਜਿਸ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਮੁੱਖ ਬੱਸ ਸਟੈਂਡ ਅਤੇ ਆਸ-ਪਾਸ ਦੇ ਖੇਤਰਾਂ 'ਚ ਨਾਕਾਬੰਦੀ ਕਰਕੇ ਵੱਡੀ ਗਿਣਤੀ 'ਚ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਬਿਨਾਂ ਕਾਗਜ਼ਾਂ ਦੇ ਚੱਲ ਰਹੇ ਕਈ ਵਾਹਨਾਂ ਦੇ ਚਲਾਨ ਕੱਟੇ। ਉਥੇ ਹੀ ਬੱਸ ਸਟੈਂਡ ਖੇਤਰ 'ਚ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ। ਟ੍ਰੈਫਿਕ ਟੀਮ ਦੀ ਇਹ ਚੈਕਿੰਗ ਕਰੀਬ 3 ਘੰਟੇ ਤਕ ਜਾਰੀ ਰਹੀ।  

Related News