ਆਬਕਾਰੀ ਤੇ ਪੰਜਾਬ ਪੁਲਸ ਵੱਲੋਂ ਮੰਡ ਖੇਤਰ ’ਚ ਰੇਡ, 25500 ਕਿਲੋ ਲਾਹਣ ਕੀਤੀ ਬਰਾਮਦ
Tuesday, Apr 09, 2024 - 12:25 PM (IST)
ਕਪੂਰਥਲਾ (ਮਹਾਜਨ, ਭੂਸ਼ਣ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਵਧਾਈ ਚੌਕਸੀ ਤਹਿਤ ਆਬਕਾਰੀ ਅਤੇ ਪੁਲਸ ਵਿਭਾਗ ਦੀ ਟੀਮ ਨੇ ਅੱਜ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਇੰਦਰਪੁਰ ਮੰਡ ਖੇਤਰ ਵਿਚ 25500 ਕਿਲੋ ਲਾਹਣ ਬਰਾਮਦ ਕੀਤੀ। ਪੁਲਸ ਅਧਿਕਾਰੀਆਂ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੋਪਾਲ ਗੇਰਾ ਦੀ ਅਗਵਾਈ ਵਿਚ ਇੰਦਰਪੁਰ ਖੇਤਰ ’ਚ ਸਾਂਝੇ ਤੌਰ ’ਤੇ ਕੀਤੀ ਗਈ ਰੇਡ ਦੌਰਾਨ 13 ਤਰਪਾਲਾਂ ਅਤੇ 3 ਲੋਹੇ ਦੇ ਡਰੰਮ ਵੀ ਬਰਾਮਦ ਕੀਤੇ ਗਏ। ਟੀਮ ਵੱਲੋਂ ਬਰਾਮਦ ਲਾਹਣ ਮੌਕੇ ’ਤੇ ਹੀ ਨਸ਼ਟ ਕਰਦਿਆਂ ਥਾਣਾ ਕਬੀਰਪੁਰ ਵਿਚ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ, ਪੰਜਾਬ ਪੁਲਸ ਅਤੇ ਉਡਣ ਦਸਤੇ ਗੈਰ-ਸਮਾਜੀ ਸਰਗਰਮੀਆਂ ’ਤੇ ਪੈਨੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਜ਼ਿਲੇ ਅੰਦਰ ਖਾਸਕਰ ਮੰਡ ਖੇਤਰਾਂ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਸਪਲਾਈ ਨੂੰ ਰੋਕਣ ਦੇ ਨਾਲ-ਨਾਲ ਲਾਹਣ ਕੱਢਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਹੁਣ ਤੱਕ 12 ਸਾਬਕਾ ਮੁੱਖ ਮੰਤਰੀ ਛੱਡ ਚੁੱਕੇ ਹਨ ਕਾਂਗਰਸ, ਰੁਝਾਨ ਇਸ ਇਸ ਵਾਰ ਵੀ ਜਾਰੀ
ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਪਹਿਲਾਂ ਹੀ ‘ਜ਼ੀਰੋ ਟਾਲਰੈਂਸ’ਦੀ ਨੀਤੀ ਅਪਣਾਈ ਹੋਈ ਹੈ ਅਤੇ ਇਸ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟੀਮਾਂ ਵੱਲੋਂ ਸਾਰੇ ਅਧਿਕਾਰਤ ਸ਼ਰਾਬ ਦੇ ਠੇਕਿਆਂ, ਆਬਕਾਰੀ ਲਾਇਸੰਸ ਧਾਰਕਾਂ ਜਿਵੇਂ ਕਿ ਹਾਰਡ ਬਾਰ, ਐਲ-17 ਲਾਇਸੈਂਸੀਆਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਸਾਂਝੀਆਂ ਟੀਮਾਂ ਨੇ ਸ਼ਹਿਰ ਅਤੇ ਮੰਡ ਖੇਤਰਾਂ ਵਿਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਚਲਾਈ ਚੈਕਿੰਗ ਮੁਹਿੰਮ ਤਹਿਤ 23 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ 3200 ਕਿਲੋ ਲਾਹਣ ਬਰਾਮਦ ਕਰਕੇ ਵੀ ਮੌਕੇ 'ਤੇ ਨਸ਼ਟ ਕਰਵਾਇਆ ਸੀ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8