ਬਿਆਸ ਦਰਿਆ ''ਚ ਡਿੱਗਿਆ ਟਰਾਲਾ

Wednesday, Mar 21, 2018 - 01:50 AM (IST)

ਬਿਆਸ ਦਰਿਆ ''ਚ ਡਿੱਗਿਆ ਟਰਾਲਾ

ਬਟਾਲਾ/ਸ੍ਰੀ ਹਰਗੋਬਿੰਦਪੁਰ,  (ਬੇਰੀ, ਬਾਬਾ, ਬੱਬੂ, ਖੋਖਰ, ਰਮੇਸ਼)-  ਬੀਤੀ ਦੇਰ ਰਾਤ ਬਿਆਸ ਦਰਿਆ 'ਚ ਟਰਾਲੇ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਟਰਾਲਾ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ ਕਿ ਅਚਾਨਕ ਬਿਆਸ ਦਰਿਆ 'ਤੇ ਬਣੇ ਪੁਲ ਦੀ ਰੇਲਿੰਗ ਤੋੜਦਾ ਹੋਇਆ ਦਰਿਆ 'ਚ ਡਿੱਗ ਗਿਆ। ਘਟਨਾ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ ਪਰ ਸਮਾਚਾਰ ਲਿਖੇ ਜਾਣ ਤੱਕ ਡਰਾਈਵਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਟਰਾਲਾ 18 ਟਾਇਰੀ ਦੱਸਿਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬਿਆਸ ਦਰਿਆ 'ਤੇ ਬਣੇ ਪੁਲ ਦੀ ਹਾਲਤ ਕਾਫੀ ਖਸਤਾ ਹੈ। ਥਾਂ-ਥਾਂ 'ਤੇ ਖੱਡੇ ਪਏ ਹਨ ਅਤੇ ਕਈ ਥਾਵਾਂ ਤੋਂ ਰੇਲਿੰਗ ਵੀ ਟੁੱਟੀ ਹੋਈ ਹੈ। ਹੋਰ ਤਾਂ ਹੋਰ ਪੁਲ 'ਤੇ ਲੱਗੀਆਂ ਲਾਈਟਾਂ ਵੀ ਕਈ ਸਾਲਾਂ ਤੋਂ ਬੰਦ ਪਈਆਂ ਹਨ। 


Related News