ਸਵੱਛ ਭਾਰਤ ਮੁਹਿੰਮ ਤਹਿਤ ਪਿੰਡ ਝਬਾਲ ਖੁਰਦ ਵਿਖੇ ਹਰ ਘਰ ''ਚ ਬਨਾਏ ਜਾਣਗੇ ਪਖਾਨੇ - ਹੈਪੀ ਲੱਠੁਰ

09/24/2017 11:17:04 AM


ਝਬਾਲ/ਬੀੜ ਸਾਹਿਬ ( ਲਾਲੂਘੁੰਮਣ, ਬਖਤਾਵਰ, ਭਾਟੀਆ) - ਸਵੱਛ ਭਾਰਤ ਮੁਹਿੰਮ ਤਹਿਤ ਖੁੱਲ੍ਹੇ 'ਚ ਜੰਗਲਪਾਣੀ ਤੋਂ ਮੁਕਤੀ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਪਿੰਡ ਝਬਾਲ ਖੁਰਦ ਵਿਖੇ ਹਰ ਘਰ 'ਚ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕਰਾਉਣ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਹੈਪੀ ਲੱਠਾ ਨੇ ਦੱਸਿਆ ਕਿ ਪਿੰਡ ਵਿਖੇ ਮਿਸ਼ਨ ਸਵੱਛ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 83 ਘਰਾਂ ਦੇ ਪਖਾਨੇ ਬਣਾਉਣ ਦੀ ਮਨੰਜੂਰੀ ਦਿੱਤੀ ਗਈ ਹੈ, ਜਿਸ ਸਦਕਾ ਲਾਭਪਾਤਰੀਆਂ ਦੇ ਘਰਾਂ 'ਚ ਪਖਾਨੇ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਲਾਭਪਾਤਰੀਆਂ ਦੇ ਘਰਾਂ 'ਚ ਜਲਦ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਦੀ ਯੋਗ ਅਗਵਾਈ 'ਚ ਉਨ੍ਹਾਂ ਦੇ ਪਿੰਡ ਦੇ ਲੋਕ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਪੂਰਾ ਪੂਰਾ ਲਾਭ ਪ੍ਰਾਪਤ ਹੋ ਰਿਹਾ ਹੈ ਅਤੇ ਪਿੰਡ ਵਾਸੀ ਵਿਧਾਇਕ ਡਾ. ਅਗਨੀਹੋਤਰੀ ਵੱਲੋਂ ਸਰਕਾਰ ਪਾਸੋਂ ਦਿਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਸਤੁੰਸ਼ਟ ਹਨ। ਇਸ ਮੌਕੇ ਨੰਬਰਦਾਰ ਕੁਲਵੰਤ ਸਿੰਘ, ਮੈਂਬਰ ਪੰਚਾਇਤ ਮਨੋਹਰ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।


Related News